ਲਾਕਡਾਊਨ ਦੌਰਾਨ BJP ਕੌਂਸਲਰ ਮਨਾ ਰਿਹਾ ਸੀ ਜਨਮ ਦਿਨ, ਪੁਲਸ ਨੇ ਲਿਆ ਹਿਰਾਸਤ ''ਚ

Saturday, Apr 11, 2020 - 05:30 PM (IST)

ਲਾਕਡਾਊਨ ਦੌਰਾਨ BJP ਕੌਂਸਲਰ ਮਨਾ ਰਿਹਾ ਸੀ ਜਨਮ ਦਿਨ, ਪੁਲਸ ਨੇ ਲਿਆ ਹਿਰਾਸਤ ''ਚ

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਪਨਵੇਲ 'ਚ ਲਾਕਡਾਊਨ ਦੇ ਬਾਵਜੂਦ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਇਕ ਥਾਂ ਇਕੱਠੇ ਹੋਏ ਭਾਜਪਾ ਕੌਂਸਲਰ ਸਮੇਤ 11 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪੁਲਸ ਨੇ ਦੱਸਿਆ ਕਿ ਪਨਵੇਲ ਨਗਰ ਨਿਗਮ ਦੇ ਭਾਜਪਾ ਕੌਂਸਲਰ ਅਜਯ ਬਹਿਰਾ ਦੇ ਬੰਗਲੇ 'ਚ ਸਾਰੇ ਇਕੱਠੇ ਹੋਏ ਸਨ। 

ਪਨਵੇਲ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਅਜਯ ਕੁਮਾਰ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੌਂਸਲਰ ਦਾ ਜਨਮਦਿਨ ਮਨਾਉਣ ਲਈ ਉਨ੍ਹਾਂ ਦੇ ਬੰਗਲੇ ਦੀ ਛੱਤ 'ਤੇ ਕੁਝ ਲੋਕ ਇਕੱਠੇ ਹੋਏ ਹਨ। ਪੁਲਸ ਟੀਨ ਮੌਕੇ 'ਤੇ ਪੁੱਜੀ ਤਾਂ ਪ੍ਰੋਗਰਾਮ ਜਾਰੀ ਸੀ ਅਤੇ ਕੌਂਸਲਰ ਸਮੇਤ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਰੇ ਦੋਸ਼ੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਲਾਕਡਾਊਨ ਦੇ ਉਲੰਘਣ ਅਤੇ ਆਪਣੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣ ਦੇ ਦੋਸ਼ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਨਵੀਂ ਮੁੰਬਈ ਪੁਲਸ ਨੇ ਅਜਯ ਅਤੇ 11 ਹੋਰ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਸੀ।


author

Tanu

Content Editor

Related News