ਲਾਕਡਾਊਨ ਦਾ ਅਸਰ : ਤਾਮਿਲਨਾਡੂ ਦੇ ਛੋਟੇ ਮੰਦਰਾਂ ਨੇ ਬਿਜਲੀ ਬਿੱਲ ਮੁਆਫ਼ ਕਰਨ ਦੀ ਕੀਤੀ ਅਪੀਲ

05/19/2020 6:12:49 PM

ਚੇਨਈ (ਭਾਸ਼ਾ)— ਤਾਮਿਲਨਾਡੂ ਦੇ ਵੱਖ-ਵੱਖ ਮੰਦਰਾਂ ਨੇ ਦੋ ਮਹੀਨੇ ਤੋਂ ਜਾਰੀ ਲਾਕਡਾਊਨ ਤੋਂ ਹੋਏ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਅਤੇ ਪਿੰਡ ਦੇ ਪੁਜਾਰੀਆਂ ਤੇ ਕਰਮਚਾਰੀਆਂ ਦਾ ਮੁਆਵਜਾ ਵਧਾਉਣ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਪੁਜਾਰੀਆਂ ਅਤੇ ਕਰਮਚਾਰੀਆਂ ਨੂੰ ਲਾਕਡਾਊਨ ਦੌਰਾਨ ਤਨਖਾਹ ਨਹੀਂ ਮਿਲ ਰਹੀ ਹੈ। ਸੂਬੇ ਦੇ 8,000 ਤੋਂ ਵਧੇਰੇ ਅਜਿਹੇ ਮੰਦਰ ਹਨ, ਜਿੱਥੇ ਦਿਨ ਵਿਚ ਇਕ ਵਾਰ ਹੀ ਪੂਜਾ ਹੋ ਰਹੀ ਹੈ ਅਤੇ ਉਨ੍ਹਾਂ ਦੀ ਆਮਦਨੀ ਵੀ ਘੱਟ ਹੈ। ਅਜਿਹੇ ਮੰਦਰਾਂ ਨੇ ਸੂਬਾ ਸਰਕਾਰ ਤੋਂ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।

ਤਾਮਿਲਨਾਡੂ ਗ੍ਰਾਮੀਣ ਮੰਦਰ ਪੁਜਾਰੀ ਸੰਘ ਮੁਤਾਬਕ ਮੰਦਰ ਸਿਰਫ ਪੂਜਾ ਸਥਾਨ ਨਹੀਂ ਹੈ, ਸਗੋਂ ਇਸ ਤੋਂ ਫੁੱਲ ਵੇਚਣ ਵਾਲਿਆਂ ਸਮੇਤ ਕਈ ਲੋਕਾਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਸੰਘ ਦੀ ਸੂਬਾ ਇਕਾਈ ਦੇ ਪ੍ਰਧਾਨ ਪੀ. ਵਾਸੂ ਨੇ ਕਿਹਾ ਕਿ ਮੰਦਰ ਦੇ ਪੁਜਾਰੀ ਅਤੇ ਕਰਮਚਾਰੀ ਹੀ ਨਹੀਂ ਸਗੋਂ ਕਿ ਰੋਜ਼ੀ-ਰੋਟੀ ਲਈ ਧਾਰਮਿਕ ਥਾਵਾਂ 'ਤੇ ਨਿਰਭਰ ਫੁੱਲ ਵੇਚਣ ਜਾਂ ਪੂਜਾ ਥਾਲੀ ਵੇਚਣ ਵਾਲੇ ਵੀ ਲਾਕਡਾਊਨ ਕਾਰਨ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਤਾਮਿਲਨਾਡੂ ਦੇ ਮੰਦਰ 24 ਮਾਰਚ ਤੋਂ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਦਰਸ਼ਨਾਂ ਲਈ ਬੰਦ ਹਨ। ਇਸ ਦੌਰਾਨ ਮੰਦਰਾਂ ਵਿਚ ਸਿਰਫ ਪੁਜਾਰੀ ਹੀ ਪੂਜਾ ਕਰ ਰਹੇ ਹਨ। ਵਾਸੂ ਨੇ ਕਿਹਾ ਕਿ ਪਿੰਡ ਦੇ ਪੁਜਾਰੀਆਂ ਨੂੰ 1 ਹਜ਼ਾਰ ਰੁਪਏ ਦੀ ਸਰਕਾਰੀ ਰਾਹਤ ਪ੍ਰਦਾਨ ਕੀਤੀ ਗਈ ਹੈ। ਹਾਲਾਂਕਿ ਇਹ ਰਾਸ਼ੀ ਬਰਾਬਰ ਰੂਪ ਨਾਲ ਵੰਡੀ ਨਹੀਂ ਜਾ ਰਹੀ, ਜਿਸ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।


Tanu

Content Editor

Related News