ਸ਼ੁੱਭ ਮੰਗਲ ਲਾਕਡਾਊਨ : ਵੀਡੀਓ ਕਾਲ ''ਤੇ ਵਿਆਹ, ਲਾੜੇ ਨੇ ''ਮੋਬਾਇਲ'' ਨੂੰ ਪਹਿਨਾਇਆ ਮੰਗਲਸੂਤਰ

05/01/2020 2:26:48 PM

ਕੇਰਲ— ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਲਾਕਡਾਊਨ ਹੈ। ਅਜਿਹੇ ਵਿਚ ਵਿਆਹ ਨਾ ਦੇ ਬਰਾਬਰ ਹੋ ਰਹੇ ਹਨ। ਮੈਰਿਜ ਪੈਲਸਾਂ ਅਤੇ ਬਰਾਤੀਆਂ ਦੇ ਬਿਨਾਂ ਹੀ ਵਿਆਹ ਹੋ ਰਹੇ ਹਨ। ਕੋਈ ਵੀਡੀਓ ਕਾਲ 'ਤੇ ਵਿਆਹ ਕਰ ਰਿਹਾ ਹੈ ਤੇ ਕੋਈ ਪੁਲਸ ਸਟੇਸ਼ਨ 'ਚ। ਵਿਆਹ ਕਰਵਾਉਣ ਦੇ ਕੁਝ ਅਜਿਹੇ ਹੈਰਾਨ ਕਰਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਕੇਰਲ ਤੋਂ ਹੈ, ਜਿੱਥੇ ਇਕ ਸ਼ਖਸ ਨੇ ਵੀਡੀਓ ਕਾਲ 'ਤੇ ਵਿਆਹ ਕੀਤਾ। ਮਾਮਲਾ ਸੁਰਖੀਆਂ ਵਿਚ ਇਸ ਲਈ ਆਇਆ ਹੈ ਕਿਉਂਕਿ ਲਾੜੇ ਨੇ ਮੋਬਾਇਲ ਨੂੰ ਹੀ ਮੰਗਲਸੂਤਰ ਪਹਿਨਾ ਦਿੱਤਾ ਹੈ। ਕੇਰਲ ਦੇ ਰਹਿਣ ਵਾਲੇ ਸ਼੍ਰੀਜੀਤ ਨਾਦੇਸਨ ਅਤੇ ਲਖਨਊ ਦੀ ਅੰਜਨਾ ਦਾ ਵਿਆਹ ਪੱਕਾ ਹੋਇਆ ਸੀ ਪਰ ਲਾਕਡਾਊਨ ਨੇ ਸਭ ਕੁਝ ਵਿਗਾੜ ਦਿੱਤਾ। ਅਜਿਹੇ ਹਾਲਾਤ ਵਿਚ ਵਿਆਹ ਨੂੰ ਮੁਮਕਿਨ ਬਣਾ ਲਿਆ ਅਤੇ ਹੁਣ ਦੋਵੇਂ ਪਤੀ-ਪਤਨੀ ਦੇ ਰਿਸ਼ਤੇ ਵਿਚ ਬੱਝ ਚੁੱਕੇ ਹਨ।

ਦਰਅਸਲ ਸ਼੍ਰੀਜੀਤ ਕੇਰਲ 'ਚ ਸਨ, ਜਦਕਿ ਉਨ੍ਹਾਂ ਦੀ ਲਾੜੀ ਅੰਜਨਾ ਲਾਕਡਾਊਨ ਕਾਰਨ ਮਾਂ ਅਤੇ ਭਰਾ ਨਾਲ ਲਖਨਊ 'ਤੇ ਫਸੀ ਗਈ ਸੀ। ਪੰਡਤਾਂ ਮੁਤਾਬਕ ਅਗਲੇ ਦੋ ਸਾਲਾਂ ਤਕ ਵਿਆਹ ਦੀ ਦੂਜੀ ਤਰੀਕ ਨਹੀਂ ਹੈ, ਅਜਿਹੇ ਵਿਚ ਵਿਆਹ ਨੂੰ ਟਾਲਣਾ ਠੀਕ ਨਹੀਂ ਹੋਵੇਗਾ। ਲਾਕਡਾਊਨ ਕਰ ਕੇ ਟਰੇਨਾਂ, ਬੱਸਾਂ ਆਦਿ ਸਭ ਤਰ੍ਹਾਂ ਦੇ ਵਾਹਨ ਨਹੀਂ ਚੱਲ ਰਹੇ ਸਨ। ਅਜਿਹੇ ਵਿਚ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਵਿਆਹ ਦੀ ਇਹ ਤਰੀਕ ਟਲੇ। ਇਸ ਲਈ ਦੋਹਾਂ ਪਰਿਵਾਰਾਂ ਨੇ ਵੀਡੀਓ ਕਾਲ 'ਤੇ ਹੀ ਵਿਆਹ ਕਰਨ ਦਾ ਫੈਸਲਾ ਲਿਆ।

ਸ਼੍ਰੀਜੀਤ ਅਤੇ ਅੰਜਨਾ ਦਾ ਵਿਆਹ ਵੀਡੀਓ ਕਾਲ 'ਤੇ ਹੋਇਆ। ਦੋਵੇਂ ਇਕ-ਦੂਜੇ ਨੂੰ ਮੋਬਾਇਲ ਸਕ੍ਰੀਨ 'ਤੇ ਨਜ਼ਰ ਆ ਰਹੇ ਸਨ। ਮੰਤਰ ਪੜ੍ਹੇ ਗਏ। ਬਾਕੀ ਦੀਆਂ ਰਸਮਾਂ ਵੀ ਪੂਰੀਆਂ ਕੀਤੀਆਂ ਗਈਆਂ, ਲਾੜੀ ਨੂੰ ਮੰਗਲਸੂਤਰ ਪਹਿਨਾਉਣ ਦੀ ਰਸਮ ਵੀ ਪੂਰੀ ਕੀਤੀ ਗਈ। ਲਾੜੇ ਨੇ ਮੋਬਾਇਲ 'ਤੇ ਨਜ਼ਰ ਆ ਰਹੀ ਲਾੜੀ ਨੂੰ ਮੰਗਲਸੂਤਰ ਪਹਿਨਾਇਆ। ਖੈਰ, ਆਨਲਾਈਨ ਵਿਆਹ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਦੱਸ ਦੇਈਏ ਕਿ ਸ਼੍ਰੀਜੀਤ ਇਕ ਬੈਂਕ 'ਚ ਨੌਕਰੀ ਕਰਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਅੰਜਨਾ ਸਾਫਟਵੇਅਰ ਇੰਜੀਨੀਅਰ ਹੈ।


Tanu

Content Editor

Related News