ਲਾਕਡਾਊਨ : ਡਾਕ ਵਿਭਾਗ ਦਾ ਅਹਿਮ ਯੋਗਦਾਨ, ਰੋਜ਼ਾਨਾ 80 ਹਜ਼ਾਰ ਲੋਕਾਂ ਤੱਕ ਪਹੁੰਚਾ ਰਿਹੈ ਪੈਸਾ

04/29/2020 2:33:37 PM

ਲਖਨਊ (ਭਾਸ਼ਾ)— ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਕਡਾਊਨ ਦੇ ਸਮੇਂ ਉੱਤਰ ਪ੍ਰਦੇਸ਼ ਦੇ ਪਿੰਡਾਂ ਅਤੇ ਦੂਰ-ਦੁਰਾਡੇ ਖੇਤਰਾਂ 'ਚ ਡਾਕ ਵਿਭਾਗ ਹਰ ਰੋਜ਼ ਦੋ ਲੱਖ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ ਅਤੇ 80 ਹਜ਼ਾਰ ਤੋਂ ਵਧੇਰੇ ਲੋਕਾਂ ਤੱਕ ਪੈਸਾ ਪਹੁੰਚਾ ਰਿਹਾ ਹੈ। ਵਿਭਾਗ ਦੇ ਡਾਕੀਏ ਦੂਜੇ ਬੈਂਕਾਂ ਤੋਂ 120 ਕਰੋੜ ਰੁਪਏ ਤੋਂ ਵਧੇਰੇ ਦੀ ਰਕਮ ਕੱਢ ਕੇ ਹੁਣ ਤੱਕ ਲੋੜਵੰਦਾਂ ਨੂੰ ਦੇ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਚੀਫ ਪੋਸਟ ਮਾਸਟਰ ਜਨਰਲ ਕੌਸ਼ਲੇਂਦਰ ਕੁਮਾਰ ਸਿਨਹਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਧਾਰ ਯੋਗ ਅਦਾਇਗੀ ਪ੍ਰਣਾਲੀ (ਏ. ਈ. ਪੀ. ਐੱਸ.) ਐਕਟੀਵੇਟ ਕੀਤਾ ਹੈ ਅਤੇ 10 ਦਿਨਾਂ ਤੋਂ ਲਗਾਤਾਰ 80 ਹਜ਼ਾਰ ਟ੍ਰਾਂਜੈਕਸ਼ਨ (ਲੈਣ-ਦੇਣ) ਰੋਜ਼ਾਨਾ ਕਰ ਰਹੇ ਹਨ। ਦੂਜੇ ਬੈਂਕਾਂ ਦਾ ਟ੍ਰਾਂਜੈਕਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਘਰਾਂ 'ਚ ਜਿਨ੍ਹਾਂ ਲੋਕਾਂ ਦੇ ਖਾਤੇ ਹਨ, ਉਨ੍ਹਾਂ ਨੂੰ ਵੀ ਅਸੀਂ ਪੈਸੇ ਪਹੁੰਚਾ ਰਹੇ ਹਨ। ਪੋਸਟ ਆਫਿਸ ਸੇਵਿੰਗ ਬੈਂਕ-ਪੀ. ਓ. ਐੱਸ. ਬੀ. ਜ਼ਰੀਏ 3500 ਕਰੋੜ ਰੁਪਏ ਤੋਂ ਵਧੇਰੇ ਦਾ ਟ੍ਰਾਂਜੈਕਸ਼ਨ ਅਸੀਂ ਕੀਤਾ ਹੈ। ਸਿਨਹਾ ਨੇ ਦੱਸਿਆ ਕਿ ਅਸੀਂ ਅਯੁੱਧਿਆ ਵਿਚ ਕਿਸ਼ਤੀ 'ਤੇ ਜਾ ਕੇ ਮਛੇਰਿਆਂ ਤੱਕ ਪੈਸਾ ਪਹੁੰਚਾਇਆ।

ਸਿਨਹਾ ਨੇ ਅੱਗੇ ਦੱਸਿਆ ਕਿ ਔਰਤਾਂ ਅਕਸਰ ਘਰਾਂ 'ਚੋਂ ਨਿਕਲ ਨਹੀਂ ਸਕਦੀਆਂ, ਅਸੀਂ ਉਨ੍ਹਾਂ ਤੱਕ ਪੈਸਾ ਪਹੁੰਚਾ ਰਹੇ ਹਾਂ। ਕੁਝ ਅਜਿਹੇ ਹਨ ਜੋ ਕਿ ਤੁਰਨ-ਫਿਰਨ 'ਚ ਸਮਰੱਥ ਹਨ, ਸਾਡਾ ਪੋਸਟਮੈਨ ਜਾ ਕੇ ਉਨ੍ਹਾਂ ਨੂੰ ਪੈਸਾ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਸਾਡਾ ਸਟਾਫ ਕਾਫੀ ਉਤਸ਼ਾਹਿਤ ਹੈ। ਸਾਡੀ ਕੋਸ਼ਿਸ਼ ਹੈ ਕਿ ਅਜਿਹੇ ਸਮੇਂ ਵਿਚ ਕਿਵੇਂ ਵਧੀਆ ਕੰਮ ਕੀਤਾ ਜਾਵੇ। ਸਿਨਹਾ ਨੇ ਦੱਸਿਆ ਕਿ ਡਾਕ ਵਿਭਾਗ ਦੀ ਇਸ ਪਹਿਲ ਦੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਟਵੀਟ ਕਰ ਕੇ ਤਾਰੀਫ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਅੱਜ ਵੀ ਲੋਕਾਂ ਨੂੰ ਆਪਣੇ ਬੈਂਕ ਖਾਤਿਆਂ ਤੋਂ ਪੈਸੇ ਕੱਢਵਾਉਣ ਲਈ ਕਈ ਕਿਲੋਮੀਟਰ ਪੈਦਲ ਜਾਣਾ ਪੈਦਾ ਹੈ। ਡਾਕ ਵਿਭਾਗ ਦੀ ਇਸ ਪਹਿਲ ਤੋਂ ਬਜ਼ੁਰਗਾਂ, ਦਿਵਯਾਂਗ, ਗਰੀਬਾਂ, ਕਿਸਾਨ ਅਤੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੇ ਸਮੇਂ ਪੈਸਾ ਚਾਹੀਦਾ ਹੈ ਤਾਂ ਬਸ ਡਾਕੀਓ ਨੂੰ ਘਰ ਬੁਲਾਓ।


Tanu

Content Editor

Related News