LoC ''ਤੇ ਹੋਇਆ ਜ਼ਬਰਦਸਤ ਧਮਾਕਾ ! ਭਾਰਤੀ ਫ਼ੌਜ ਦੇ 2 ਜਵਾਨ ਹੋਏ ਸ਼ਹੀਦ

Wednesday, Jun 10, 2026 - 10:35 AM (IST)

LoC ''ਤੇ ਹੋਇਆ ਜ਼ਬਰਦਸਤ ਧਮਾਕਾ ! ਭਾਰਤੀ ਫ਼ੌਜ ਦੇ 2 ਜਵਾਨ ਹੋਏ ਸ਼ਹੀਦ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਹੋਏ ਇਕ ਅਚਾਨਕ ਧਮਾਕੇ 'ਚ ਫ਼ੌਜ ਦੇ 2 ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਐੱਲਓਸੀ ਕੋਲ ਕਮਲਕੋਟ ਉੜੀ ਸੈਕਟਰ 'ਚ ਗਲਤੀ ਨਾਲ ਹੋਏ ਇਕ ਧਮਾਕੇ 'ਚ 2 ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 

ਦੋਵੇਂ ਜ਼ਖ਼ਮੀ ਜਵਾਨਾਂ ਨੂੰ ਤੁਰੰਤ ਹਾਦਸੇ ਵਾਲੀ ਜਗ੍ਹਾ ਤੋਂ ਕੱਢ ਕੇ ਇਲਾਜ ਲਈ ਸ਼੍ਰੀਨਗਰ ਦੇ ਬਾਦਾਮੀਬਾਗ ਸਥਿਤ ਫ਼ੌਜ ਦੇ 92 ਬੇਸ ਹਸਪਤਾਲ ਭੇਜਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ 'ਚ ਦੋਵੇਂ ਫ਼ੌਜੀਆਂ ਦਾ ਦਿਹਾਂਤ ਹੋ ਗਿਆ। ਮਾਰੇ ਗਏ ਫ਼ੌਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਘਟਨਾ ਬਾਰੇ ਰੱਖਿਆ ਬੁਲਾਰੇ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News