ਅਮਰੀਕਾ-ਈਰਾਨ ਡੀਲ ਹੁੰਦੇ ਹੀ ਗੁਜਰਾਤ ਪੁੱਜਾ LNG ਟੈਂਕਰ ‘ਦਿਸ਼ਾ’

Saturday, Jun 20, 2026 - 02:31 AM (IST)

ਅਮਰੀਕਾ-ਈਰਾਨ ਡੀਲ ਹੁੰਦੇ ਹੀ ਗੁਜਰਾਤ ਪੁੱਜਾ LNG ਟੈਂਕਰ ‘ਦਿਸ਼ਾ’

ਨਵੀਂ ਦਿੱਲੀ - ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਤੁਰੰਤ ਬਾਅਦ ਭਾਰਤ ਦੇ ਊਰਜਾ ਖੇਤਰ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਐੱਲ. ਐੱਨ. ਜੀ. ਟੈਂਕਰ ‘ਦਿਸ਼ਾ’ ਨੇ ਸਟ੍ਰੇਟ ਆਫ ਹੋਰਮੁਜ਼ ਨੂੰ ਪਾਰ ਕਰ ਲਿਆ, ਜਿਸ ਤੋਂ ਬਾਅਦ ਇਹ ਸ਼ੁੱਕਰਵਾਰ ਨੂੰ ਗੁਜਰਾਤ ’ਚ ਭਰੂਚ ਦੀ ਬੰਦਰਗਾਹ ’ਤੇ ਸੁਰੱਖਿਅਤ ਪੁੱਜ ਗਿਆ ਹੈ।

ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਤੋਂ ਬਾਅਦ ਭਾਰਤ ਆਉਣ ਵਾਲਾ ਇਹ ਪਹਿਲਾ ਐੱਲ. ਐੱਨ. ਜੀ. ਜਹਾਜ਼ ਹੈ। ਇਸ ਟੈਂਕਰ ਨੇ 62,370 ਮੀਟ੍ਰਿਕ ਟਨ ਤਰਲ ਕੁਦਰਤੀ ਗੈਸ ਲਿਆਂਦੀ ਹੈ। ਇਸ ਨਾਲ ਭਾਰਤੀ ਊਰਜਾ ਬਾਜ਼ਾਰ ਨੂੰ ਵੱਡੀ ਰਾਹਤ ਮਿਲੇਗੀ। 2 ਮਾਰਚ ਤੋਂ ਕਤਰ ਦੇ ਰਾਸ ਲਾਫਾਨ ਪੋਰਟ ’ਤੇ ਇਹ ਟੈਂਕਰ ਫਸਿਆ ਹੋਇਆ ਸੀ। ਹੋਰਮੁਜ਼ ’ਚ ਲੱਗੀ ਈਰਾਨੀ ਪਾਬੰਦੀ ਤੋਂ ਬਾਅਦ ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਇਹ ਜਹਾਜ਼ ਕਦੋਂ ਭਾਰਤ ਪੁੱਜੇਗਾ, ਇਸ ਦਾ ਪਤਾ ਨਹੀਂ ਸੀ ਪਰ ਈਰਾਨ-ਅਮਰੀਕਾ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਇਹ ਜਹਾਜ਼ 15 ਜੂਨ ਨੂੰ ਹੋਰਮੁਜ਼ ਦੇ ਰਸਤੇ ਅੱਗੇ ਵਧਿਆ ਅਤੇ ਸ਼ੁੱਕਰਵਾਰ ਨੂੰ ਸੁਰੱਖਿਅਤ ਭਾਰਤ ਪੁੱਜ ਗਿਆ।


author

Inder Prajapati

Content Editor

Related News