ਲਾਲਕ੍ਰਿਸ਼ਨ ਅਡਵਾਨੀ ਨੂੰ ਜਨਮ ਦਿਨ ਦੀ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ PM ਮੋਦੀ

11/08/2019 11:35:12 AM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਡਵਾਨੀ ਅੱਜ ਯਾਨੀ ਸ਼ੁੱਕਰਵਾਰ ਨੂੰ 92 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਮੌਜੂਦੇ ਰਹੇ। ਪੀ.ਐੱਮ ਮੋਦੀ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਮੋਦੀ ਨੇ ਉਨ੍ਹਾਂ ਨੂੰ ਇਕ ਮਾਰਗਦਰਸ਼ਕ, ਪ੍ਰੇਰਕ ਅਤੇ ਚੰਗਾ ਟੀਚਰ ਦੱਸਿਆ।
PunjabKesari

ਮੋਦੀ ਨੇ ਕੀਤਾ ਇਹ ਟਵੀਟ
ਪ੍ਰਧਾਨ ਮੰਤਰੀ ਮੋਦੀ ਨੇ ਲਾਲਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਤੋਂ ਪਹਿਲਾਂ ਟਵੀਟ ਕਰ ਕੇ ਕਿਹਾ,''ਵਿਦਵਾਨ, ਰਾਜਨੇਤਾ ਅਤੇ ਸਨਮਾਨਤ ਨੇਤਾਵਾਂ 'ਚੋਂ ਇਕ ਲਾਲਕ੍ਰਿਸ਼ਨ ਅਡਵਾਨੀ ਦਾ ਭਾਰਤ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਮੈਂ ਅਡਵਾਨੀ ਜੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।'' ਮੋਦੀ ਨੇ ਕਿਹਾ ਕਿ ਅਡਵਾਨੀ ਜੀ ਲਈ ਜਨਤਕ ਸੇਵਾ ਹਮੇਸ਼ਾ ਕਦਰਾਂ-ਕੀਮਤਾਂ ਨਾਲ ਜੁੜੀ ਰਹੀ ਹੈ। ਜਦੋਂ ਕਦੇ ਵੀ ਸਾਡੇ ਲੋਕਤੰਤਰ ਦੀ ਰੱਖਿਆ ਕਰਨ ਦੀ ਗੱਲ ਆਈ ਤਾਂ ਉਹ ਸਭ ਤੋਂ ਅੱਗੇ ਖੜ੍ਹੇ ਦਿਖਾਈ ਦਿੱਤੇ। ਇਕ ਮੰਤਰੀ ਵਜੋਂ ਉਨ੍ਹਾਂ ਦੇ ਪ੍ਰਸ਼ਾਸਨਿਕ ਕੌਸ਼ਲ ਦੀ ਹਰ ਜਗ੍ਹਾ ਪ੍ਰਸ਼ੰਸਾ ਹੁੰਦੀ ਹੈ। ਅਡਵਾਨੀ ਜੀ ਨੇ ਭਾਜਪਾ ਨੂੰ ਮਜ਼ਬੂਤੀ ਦੇਣ ਲਈ ਦਹਾਕਿਆਂ ਤੱਕ ਸਖਤ ਮਿਹਨਤ ਕੀਤੀ ਹੈ।

PunjabKesari
ਸ਼ਾਹ ਨੇ ਵੀ ਟਵੀਟ ਕਰ ਦਿੱਤੀ ਵਧਾਈ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅਡਵਾਨੀ ਨੂੰ ਵਧਾਈ ਦਿੰਦੇ ਹੋਏ ਟਵੀਟ ਕਰ ਕੇ ਕਿਹਾ,''ਆਪਣੀ ਮਿਹਨਤ ਅਤੇ ਸੰਗਠਨ ਹੁਨਰ ਨਾਲ ਭਾਜਪਾ ਨੂੰ ਇਕ ਰਾਸ਼ਟਰੀ ਪਾਰਟੀ ਦਾ ਰੂਪ ਦੇਣ ਵਾਲੇ ਸਾਡੇ ਸਾਰਿਆਂ ਦੇ ਮਾਣਯੋਗ ਅਤੇ ਭਾਰਤ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਈਸ਼ਵਰ ਤੁਹਾਨੂੰ ਸਿਹਤਮੰਦ ਜ਼ਿੰਦਗੀ ਅਤੇ ਲੰਬੀ ਉਮਰ ਪ੍ਰਦਾਨ ਕਰੇ, ਅਜਿਹੀ ਕਾਮਨਾ ਕਰਦਾ ਹਾਂ।'' ਇਕ ਹੋਰ ਟਵੀਟ 'ਚ ਸ਼ਾਹ ਨੇ ਕਿਹਾ,''ਅਡਵਾਨੀ ਜੀ ਦਾ ਪੂਰਾ ਜੀਵਨ ਰਾਸ਼ਟਰ ਦੇ ਵਿਕਾਸ ਅਤੇ ਕਲਿਆਣ ਲਈ ਸਮਰਪਿਤ ਹੈ। ਆਪਣੀ ਅਦਭੁੱਤ ਲੀਡਰਸ਼ਿਪ ਯੋਗਤਾ ਨਾਲ ਉਨ੍ਹਾਂ ਨੇ ਨਾ ਸਿਰਫ਼ ਪਾਰਟੀ ਦੀ ਇਕ ਮਜ਼ਬੂਤ ਨੀਂਹ ਰੱਖੀ ਸਗੋਂ ਲੱਖਾਂ ਵਰਕਰਾਂ ਨੂੰ ਵੀ ਪ੍ਰੇਰਿਤ ਕੀਤਾ। ਸਰਕਾਰ 'ਚ ਰਹਿੰਦੇ ਹੋਏ ਅਡਵਾਨੀ ਜੀ ਨੇ ਰਾਸ਼ਟਰਹਿੱਤ ਸਰਵਉੱਚ ਮਾਣ ਭਾਰਤ ਨੂੰ ਨਵੀਂ ਗਤੀ ਦੇਣ ਦਾ ਕੰਮ ਕੀਤਾ।''


DIsha

Content Editor

Related News