ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

Friday, Nov 08, 2024 - 06:36 PM (IST)

ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਬਾਜ਼ਾਰ 'ਚੋਂ ਖਰੀਦੇ ਗਏ ਸਮੋਸੇ 'ਚੋਂ ਕਿਰਲੀ ਨਿਕਲੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇੱਕ 5 ਸਾਲ ਦੇ ਮਾਸੂਮ ਬੱਚੇ ਨੇ ਬਿਨਾਂ ਦੇਖੇ ਸਮੋਸਾ ਖਾ ਲਿਆ ਅਤੇ ਉਸਦੀ ਸਿਹਤ ਅਚਾਨਕ ਵਿਗੜ ਗਈ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਭੋਜਨ ਸੁਰੱਖਿਆ ਅਤੇ ਸਾਫ਼-ਸਫ਼ਾਈ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਜਾਣੋ ਪੂਰੀ ਘਟਨਾ
ਇਹ ਘਟਨਾ ਰੇਵਾ ਸ਼ਹਿਰ ਦੇ ਢੇਖਾ ਇਲਾਕੇ ਦੀ ਹੈ, ਜਿੱਥੇ ਸੁਰਿੰਦਰ ਸ਼ਰਮਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਬੇਟੇ ਲਈ ਇਕ ਹੋਟਲ ਤੋਂ ਸਮੋਸੇ ਅਤੇ ਜਲੇਬੀ ਖਰੀਦੀ ਸੀ। ਘਰ ਪਰਤਣ ਤੋਂ ਬਾਅਦ ਉਸ ਦਾ ਬੇਟਾ ਸ਼੍ਰੇਆਂਸ਼ ਸ਼ਰਮਾ ਸਮੋਸਾ ਖਾਣ ਲੱਗਾ। ਕੁਝ ਦੇਰ ਬਾਅਦ ਬੱਚੇ ਨੂੰ ਸਮੋਸੇ ਦਾ ਸਵਾਦ ਅਜੀਬ ਲੱਗਾ ਅਤੇ ਸਮੋਸੇ ਦਾ ਕੁਝ ਹਿੱਸਾ ਖਾਣ ਤੋਂ ਬਾਅਦ ਉਹ ਦੂਜਾ ਸਮੋਸਾ ਚੁੱਕਣ ਲੱਗਾ। ਇਸ ਦੌਰਾਨ ਪਰਿਵਾਰ ਦੇ ਹੋਰ ਮੈਂਬਰ ਉਸ ਵੱਲ ਦੇਖ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਸਮੋਸੇ ਦੇ ਅੰਦਰ ਤਲੀ ਹੋਈ ਕਿਰਲੀ ਦੇ ਸਿਰ 'ਤੇ ਪਈ। ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਸਮੋਸੇ ਦੀ ਵਾਇਰਲ ਹੋ ਰਹੀ ਵੀਡੀਓ 'ਚ ਪਰਿਵਾਰਕ ਮੈਂਬਰਾਂ ਨੇ ਕਿਹਾ, ''ਬਸ ਮੁੰਡੀ ਰਹਿ ਗਈ ਹੈ, ਬਾਕੀ ਸਭ ਖਾ ਲਿਆ।'' ਭਾਵ ਸਮੋਸਾ ਪੂਰੀ ਤਰ੍ਹਾਂ ਤਲਿਆ ਹੋਇਆ ਸੀ ਅਤੇ ਸਿਰਫ਼ ਕਿਰਲੀ ਦਾ ਸਿਰ ਬਚਿਆ ਸੀ।

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਗੰਭੀਰ ਹਾਲਤ 'ਚ ਬੱਚਾ ਹਸਪਤਾਲ ਦਾਖ਼ਲ
ਸਮੋਸੇ 'ਚ ਛਿਪਕਲੀ ਦਾ ਕੁਝ ਹਿੱਸਾ ਖਾਣ ਤੋਂ ਕੁਝ ਦੇਰ ਬਾਅਦ ਹੀ ਬੱਚੇ ਦੇ ਢਿੱਡ ਵਿਚ ਦਰਦ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋਣ ਲੱਗੀਆਂ। ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਗਾਂਧੀ ਮੈਮੋਰੀਅਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਚੱਲ ਰਿਹਾ ਹੈ ਪਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਂਦਾ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ। ਡਾਕਟਰਾਂ ਨੇ ਕਿਹਾ ਕਿ ਜੇਕਰ ਬੱਚੇ ਨੇ ਜ਼ਿਆਦਾ ਸਮੋਸੇ ਖਾ ਲਏ ਹੁੰਦੇ ਜਾਂ ਇਲਾਜ 'ਚ ਦੇਰੀ ਹੁੰਦੀ ਤਾਂ ਇਹ ਹੋਰ ਵੀ ਖ਼ਤਰਨਾਕ ਹੋ ਸਕਦਾ ਸੀ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ
ਸੁਰਿੰਦਰ ਸ਼ਰਮਾ ਨੇ ਸਮੋਸੇ 'ਚ ਕਿਰਲੀ ਮਿਲਣ ਤੋਂ ਬਾਅਦ ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਅਣਗਹਿਲੀ ਕਾਰਨ ਉਸ ਦੇ ਮੁੰਡੇ ਦੀ ਸਿਹਤ ਵਿਗੜ ਗਈ ਅਤੇ ਇਹ ਬਹੁਤ ਗੰਭੀਰ ਸਮੱਸਿਆ ਬਣ ਸਕਦੀ ਸੀ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਖੁਰਾਕ ਵਿਭਾਗ ਅਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਹੋਟਲ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਭੋਜਨ ਸੁਰੱਖਿਆ ਅਤੇ ਗੁਣਵੱਤਾ 'ਤੇ ਸਵਾਲ
ਇਹ ਘਟਨਾ ਭੋਜਨ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਮੋਸੇ ਵਰਗਾ ਮਸ਼ਹੂਰ ਅਤੇ ਆਮ ਭੋਜਨ ਖਾਣ ਵਿੱਚ ਅਜਿਹੀ ਲਾਪਰਵਾਹੀ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਖ਼ਾਸ ਕਰਕੇ ਬੱਚਿਆਂ ਦੇ ਮਾਮਲੇ ਵਿਚ ਤਾਂ ਇਹ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ, ਕਿਉਂਕਿ ਬੱਚੇ ਆਮ ਤੌਰ 'ਤੇ ਕੋਈ ਵੀ ਖਾਣ ਵਾਲੀ ਚੀਜ਼ ਬਿਨਾਂ ਕਿਸੇ ਝਿਜਕ ਦੇ ਖਾਂਦੇ ਹਨ। ਇਸ ਘਟਨਾ ਨੇ ਬਾਜ਼ਾਰ 'ਚ ਵਿਕਣ ਵਾਲੇ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫਾਈ ਦੇ ਮਾਪਦੰਡਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News