ਆਂਗਣਵਾੜੀ ਕੇਂਦਰ 'ਚ ਭੋਜਨ 'ਚ ਮਿਲੀ ਕਿਰਲੀ, 20 ਮਾਸੂਮ ਬੀਮਾਰ
Friday, Jul 19, 2024 - 11:27 AM (IST)
ਨਾਲੰਦਾ- ਇਕ ਆਂਗਣਵਾੜੀ ਕੇਂਦਰ 'ਚ ਵੀਰਵਾਰ ਨੂੰ ਖਾਣੇ 'ਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ। ਖਾਣਾ ਖਾਣ ਤੋਂ ਬਾਅਦ 20 ਬੱਚੇ ਬੀਮਾਰ ਪੈ ਗਏ। ਇਹ ਮਾਮਲਾ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਰਹੁਈ ਥਾਣਾ ਖੇਤਰ ਦੇ ਸ਼ੇਖਪੁਰਾ ਸਥਿਤ ਆਂਗਣਵਾੜੀ ਕੇਂਦਰ ਦਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਆਂਗਣਵਾੜੀ ਕੇਂਦਰ ਦੇਕਪੂਰਾ 'ਚ ਛੋਟੇ ਬੱਚਿਆਂ ਨੂੰ ਪੜ੍ਹਨ ਤੋਂ ਬਾਅਦ ਦੁਪਹਿਰ ਦਾ ਭੋਜਨ ਪਰੋਸਿਆ ਗਿਆ ਸੀ। ਬੱਚਿਆਂ ਨੇ ਖਾਣ ਤੋਂ ਬਾਅਦ ਉਲਟੀ ਕਰਨੀ ਸ਼ੁਰੂ ਕਰ ਦਿੱਤੀ। ਇੰਨੇ 'ਚ ਇਕ ਬੱਚੇ ਦੀ ਥਾਲੀ 'ਚ ਮਰੀ ਹੋਈ ਕਿਰਲੀ ਮਿਲੀ। ਇਸ ਘਟਨਾ ਤੋਂ ਬਾਅਦ ਬੱਚੇ ਡਰ ਗਏ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ।
ਸਿਹਤ ਕੇਂਦਰ ਰਹੁਈ 'ਚ ਮੌਜੂਦ ਇਕ ਡਾਕਟਰ ਨੇ ਦੱਸਿਆ ਕਿ ਸਾਰੇ ਬੱਚੇ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਸਥਿਤੀ ਠੀਕ ਹੈ। ਫਿਲਾਹਲ ਇਲਾਜ ਲਈ ਬੱਚਿਆਂ ਨੂੰ ਇੱਥੇ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਖ਼ਬਰ ਸੁਣਦੇ ਹੀ ਸਥਾਨਕ ਲੋਕਾਂ 'ਚ ਗੁੱਸੇ ਦੀ ਲਹਿਰ ਫੈਲ ਗਈ। ਗੁੱਸੇ 'ਚ ਪਰਿਵਾਰ ਵਾਲੇ ਆਂਗਣਵਾੜੀ ਕੇਂਦਰ ਪਹੁੰਚੇ ਅਤੇ ਉੱਥੇ ਮੌਜੂਦ ਰਸੋਈਏ ਅਤੇ ਹੋਰ ਕਰਮੀਆਂ ਨੂੰ ਬੰਧਕ ਬਣਾ ਲਿਆ। ਸਥਿਤੀ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e