ਲਿਵ-ਇਨ-ਪਾਰਟਨਰ ਨੂੰ ਦਿੱਤੀ ਖ਼ੌਫਨਾਕ ਮੌਤ, ਕਤਲ ਕਰ ਆਟੋ 'ਚ ਰੱਖੀ ਲਾਸ਼ ਫਿਰ...

Thursday, Sep 12, 2024 - 03:39 PM (IST)

ਲਿਵ-ਇਨ-ਪਾਰਟਨਰ ਨੂੰ ਦਿੱਤੀ ਖ਼ੌਫਨਾਕ ਮੌਤ, ਕਤਲ ਕਰ ਆਟੋ 'ਚ ਰੱਖੀ ਲਾਸ਼ ਫਿਰ...

ਮਹਾਰਾਸ਼ਟਰ- ਪਿਛਲੇ ਕੁਝ ਸਾਲਾਂ ਤੋਂ ਲਿਵ-ਇਨ-ਪਾਰਟਨਰ ਦੀਆਂ ਖ਼ਬਰਾਂ ਸੁਰਖੀਆਂ ਵਿਚ ਰਹੀਆਂ ਹਨ। ਲਿਵ-ਇਨ ਦੇ ਖ਼ਤਰਨਾਕ ਅੰਜਾਮ ਨੂੰ ਵੇਖਣ ਦੇ ਬਾਵਜੂਦ ਨੌਜਵਾਨ ਇਸ ਰਿਸ਼ਤੇ ਵੱਲ ਕਦਮ ਵਧਾ ਰਹੇ ਹਨ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਆਈ. ਟੀ. ਸਿਟੀ ਆਖੇ ਜਾਣ ਵਾਲੇ ਪੁਣੇ ਦਾ ਹੈ। ਇੱਥੇ ਇਕ ਪ੍ਰੇਮੀ ਨੇ ਆਪਣੀ ਲਿਵ-ਇਨ-ਪਾਰਟਨਰ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨੂੰ ਉਸ ਦੇ ਹੀ ਮਾਂ ਦੇ ਘਰ ਦੇ ਸਾਹਮਣੇ ਆਟੋ ਰਿਕਸ਼ਾ 'ਚ ਛੱਡ ਕੇ ਫਰਾਰ ਹੋ ਗਿਆ। ਪੁਲਸ ਨੂੰ ਸ਼ੱਕ ਹੈ ਕਿ ਵਾਰਦਾਤ ਬੀਤੀ ਰਾਤ ਦੀ ਹੈ।

ਇਹ ਵੀ ਪੜ੍ਹੋ- ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਖਿਲਾਫ਼ ਕਿਸ ਨੂੰ ਦਿੱਤੀ ਟਿਕਟ

ਮ੍ਰਿਤਕਾ ਦਾ ਨਾਂ ਸ਼ਿਵਾਨੀ ਸੁਪੇਕਰ ਹੈ। ਪੁਲਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਵਾਨੀ ਅਤੇ ਉਸ ਦਾ ਪ੍ਰੇਮੀ ਵਿਨਾਇਕ ਆਵਲੇ ਪਿਛਲੇ 2 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ। ਮੰਗਲਵਾਰ ਰਾਤ ਦੋਹਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋਈ। ਇਸ ਦੌਰਾਨ ਗੁੱਸੇ 'ਚ ਆ ਕੇ ਵਿਨਾਇਕ ਨੇ ਸ਼ਿਵਾਨੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਇਕ ਆਟੋ ਰਿਕਸ਼ਾ ਵਿਚ ਢੋਹਣ ਮਗਰੋਂ ਉਸ ਦੀ ਮਾਂ ਦੇ ਘਰ ਦੇ ਸਾਹਮਣੇ ਉਸ ਆਟੋ ਰਿਕਸ਼ਾ ਨੂੰ ਖੜ੍ਹਾ ਕਰ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ-  3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪ੍ਰੇਮੀ ਵਿਨਾਇਕ ਰਿਕਸ਼ਾ ਚਾਲਕ ਹੈ, ਜੋ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਲਈ ਦੋ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਘਟਨਾ ਵਾਲੀ ਥਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ, ਤਾਂ ਜੋ ਇਸ ਵਾਰਦਾਤ ਵਿਚ ਕਾਤਲ ਪ੍ਰੇਮੀ ਤੋਂ ਇਲਾਵਾ ਕੀ ਹੋਰ ਵੀ ਕੋਈ ਸ਼ਾਮਲ ਹੈ, ਇਸ ਦੀ ਜਾਂਚ ਹੋ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News