ਨੰਨ੍ਹੇ ਬੱਚੇ ਨੇ CISE ਜਵਾਨ ਨੂੰ ਤਿਰੰਗਾ ਦੇ ਕੀਤਾ ਸਲਾਮ, ਦਿਲ ਛੂਹ ਲੈਣ ਵਾਲਾ ਵੀਡੀਓ ਵਾਇਰਲ

Monday, Aug 15, 2022 - 01:08 PM (IST)

ਨੰਨ੍ਹੇ ਬੱਚੇ ਨੇ CISE ਜਵਾਨ ਨੂੰ ਤਿਰੰਗਾ ਦੇ ਕੀਤਾ ਸਲਾਮ, ਦਿਲ ਛੂਹ ਲੈਣ ਵਾਲਾ ਵੀਡੀਓ ਵਾਇਰਲ

ਨੈਸ਼ਨਲ ਡੈਸਕ- ਬੈਂਗਲੁਰੂ ਏਅਰਪੋਰਟ 'ਤੇ ਇਕ ਛੋਟੇ ਜਿਹੇ ਬੱਚੇ ਦਾ ਦਿਲ ਜਿੱਤਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇੱਥੇ ਇਕ ਛੋਟਾ ਬੱਚਾ ਏਅਰਪੋਰਟ 'ਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਜਵਾਨ ਕੋਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਤਿਰੰਗਾ ਦਿੰਦਾ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਆਜ਼ਾਦੀ ਦੀ 75ਵੀਂ ਵਰ੍ਹੇਗੰਞ ਦਾ ਜਸ਼ਨ ਲੋਕ ਬਹੁਤ ਧੂਮਧਾਮ ਨਾਲ ਮਨ੍ਹਾ ਰਹੇ ਹਨ। ਪੂਰੇ ਦੇਸ਼ 'ਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹੇ 'ਚ ਇਕ ਛੋਟੇ ਜਿਹੇ ਬੱਚੇ ਦਾ ਜਵਾਨ ਨੂੰ ਤਿਰੰਗਾ ਦਿੰਦੇ ਹੋਏ ਵੀਡੀਓ ਸਾਰਿਆਂ ਦਾ ਦਿਲ ਜਿੱਤ ਰਿਹਾ ਹੈ। 

 

ਵੀਡੀਓ 'ਚ ਦਿੱਸ ਰਿਹਾ ਹੈ ਕਿ ਇਕ ਛੋਟਾ ਜਿਹਾ ਬੱਚਾ ਹੱਥ 'ਚ ਤਿਰੰਗਾ ਲਏ ਏਅਰਪੋਰਟ 'ਤੇ ਤਾਇਨਾਤ ਜਵਾਨਾਂ ਕੋਲ ਜਾਂਦਾ ਹੈ ਅਤੇ ਇਕ ਜਵਾਨ ਨੂੰ ਤਿਰੰਗਾ ਦਿੰਦਾ ਹੈ। ਬੱਚਾ ਜਾਣ ਲੱਗਦਾ ਹੈ ਪਰ ਫਿਰ ਵਾਪਸ ਮੁੜ ਕੇ ਉਹ ਜਵਾਨ ਨੂੰ ਸਲਾਮ ਕਰਦਾ ਹੈ। ਜਵਾਨ ਵੀ ਬੱਚੇ ਨੂੰ ਸੈਲਿਊਟ ਕਰਦਾ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਕੇਸਰੀ ਫਿਲਮ ਦਾ ਗੀਤ ਚੱਲ ਰਿਹਾ ਹੈ। ਡਿਊਟੀ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਜਿਸ ਅੰਦਾਜ 'ਚ ਬੱਚੇ ਨੇ ਸਨਮਾਨ ਦਿੱਤਾ ਉਸ 'ਤੇ ਲੋਕਾਂ ਦਾ ਕਹਿਣਾ ਹੈ ਕਿ ਉਸ ਮਾਸੂਮ ਨੂੰ ਵੀ ਪਤਾ ਹੈ ਕਿ ਦੇਸ਼ ਦੇ ਅਸਲੀ ਹੀਰੋ ਕੌਣ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News