ਊਠਾਂ ਰਾਹੀਂ ਫਰੀਦਾਬਾਦ ਤੋਂ ਦਿੱਲੀ ਨੂੰ ਸ਼ਰਾਬ ਦੀ ਸਮੱਗਲਿੰਗ, 5 ਗ੍ਰਿਫ਼ਤਾਰ
Friday, Sep 12, 2025 - 10:27 PM (IST)

ਨਵੀਂ ਦਿੱਲੀ (ਭਾਸ਼ਾ)-ਦਿੱਲੀ ਪੁਲਸ ਨੇ ਊਠਾਂ ਦੀ ਵਰਤੋਂ ਕਰ ਕੇ ਫਰੀਦਾਬਾਦ ਤੋਂ ਦਿੱਲੀ ਤਕ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਨੋਦ (48), ਸੁਨੀਲ (38), ਰਾਹੁਲ (22), ਅਜੇ (25) ਅਤੇ ਸੌਰਭ (26) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਜਨਤਕ ਰਸਤਿਆਂ ’ਤੇ ਸਖ਼ਤ ਨਿਗਰਾਨੀ ਕਾਰਨ ਮੁਲਜ਼ਮਾਂ ਨੂੰ ਵਾਹਨਾਂ ਰਾਹੀਂ ਸ਼ਰਾਬ ਦੀ ਖੇਪ ਲਿਜਾਣ ਵਿਚ ਮੁਸ਼ਕਲ ਆ ਰਹੀ ਸੀ, ਇਸ ਲਈ ਉਨ੍ਹਾਂ ਘੱਟ ਭੀੜ ਵਾਲੇ ਰਸਤਿਆਂ ’ਚ ਊਠਾਂ ਰਾਹੀਂ ਸਮੱਗਲਿੰਗ ਦੇ ਇਸ ਵਿਲੱਖਣ ਢੰਗ ਦਾ ਸਹਾਰਾ ਲਿਆ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਅੰਕਿਤ ਚੌਹਾਨ ਨੇ ਕਿਹਾ ਕਿ ਵੀਰਵਾਰ ਰਾਤ ਪੁਲਸ ਦੀ ਇਕ ਟੀਮ ਨੇ ਸ਼ਰਾਬ ਨਾਲ ਲੱਦੇ ਊਠਾਂ ’ਤੇ ਸਵਾਰ ਮੁਲਜ਼ਮਾਂ ਨੂੰ ਰੋਕਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।