ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ

Wednesday, Jan 22, 2025 - 10:22 AM (IST)

ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ

ਨਵੀਂ ਦਿੱਲੀ : ਦਿੱਲੀ ਵਿਚ ਚੋਣਾਂ ਦਾ ਐਲਾਨ ਹੋ ਗਿਆ ਹੈ, ਜਿਸ ਦੀਆਂ ਵੋਟਾਂ 5 ਫਰਵਰੀ ਨੂੰ ਪੈ ਰਹੀਆਂ ਹਨ। ਦਿੱਲੀ ਵਿਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਦਿੱਲੀ ਆਬਕਾਰੀ ਕਮਿਸ਼ਨਰ ਨੇ ਹਾਲ ਹੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ ਵਾਲੇ ਦਿਨ ਅਤੇ ਗਿਣਤੀ ਦੇ ਦਿਨਾਂ ਨੂੰ 'ਡਰਾਈ ਡੇ' ਐਲਾਨ ਦਿੱਤਾ ਹੈ। ਫਰਵਰੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਲਗਭਗ ਚਾਰ ਦਿਨ ਬੰਦ ਰਹਿਣਗੀਆਂ। ਇਸਦਾ ਮਤਲਬ ਹੈ ਕਿ ਇਨ੍ਹਾਂ ਦਿਨਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੇ ਅਦਾਰੇ ਬੰਦ ਰਹਿਣਗੇ।

ਇਹ ਵੀ ਪੜ੍ਹੋ - 'ਗੋਰੀ ਮੇਮ' ਨੂੰ ਪਸੰਦ ਆਇਆ ਬਿਹਾਰੀ ਮੁੰਡਾ, 7 ਫੇਰੇ ਲੈਣ ਪਹੁੰਚੀ ਛਪਰਾ (ਤਸਵੀਰਾਂ)

ਦਿੱਲੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ 3 ਫਰਵਰੀ, 2025 ਨੂੰ ਸ਼ਾਮ ਦੇ 6 ਵਜੇ ਤੋਂ 5 ਫਰਵਰੀ ਨੂੰ ਸ਼ਾਮ 6 ਵਜੇ ਤੱਕ ਅਤੇ ਫਿਰ 8 ਫਰਵਰੀ ਨੂੰ ਚੋਣਾਂ ਦੀ ਗਿਣਤੀ ਵਾਲੇ ਦਿਨ ਦਿੱਲੀ ਵਿੱਚ ਡਰਾਈ ਡੇਅ ਹੋਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸ਼ਰਾਬ ਦੀ ਵਿਕਰੀ ਅਤੇ ਪਰੋਸਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਅਜਿਹੀ ਸਥਿਤੀ ਵਿੱਚ ਸ਼ਰਾਬ ਪੀਣ ਦੇ ਚਾਹਵਾਨ ਲੋਕਾਂ ਨੂੰ ਮੁਸ਼ਕਲ ਹੋ ਸਕਦੀ ਹੈ ਅਤੇ ਉਕਤ ਲੋਕਾਂ ਨੂੰ ਪਹਿਲਾਂ ਤੋਂ ਸਟਾਕ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ

ਕੀ ਰਹੇਗਾ ਬੰਦ?
. ਸ਼ਰਾਬ ਦੀਆਂ ਦੁਕਾਨਾਂ : ਦਿੱਲੀ ਵਿੱਚ ਡਰਾਈ ਡੇਅ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
. ਹੋਟਲ ਅਤੇ ਰੈਸਟੋਰੈਂਟ: ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵੀ  ਨਹੀਂ ਮਿਲੇਗੀ ਸ਼ਰਾਬ।
. ਕਲੱਬ ਅਤੇ ਹੋਰ ਅਦਾਰੇ: ਜਿਨ੍ਹਾਂ ਕਲੱਬਾਂ ਜਾਂ ਅਦਾਰਿਆਂ ਨੂੰ ਸ਼ਰਾਬ ਵੇਚਣ ਦਾ ਲਾਇਸੈਂਸ ਦਿੱਤਾ ਗਿਆ ਹੈ, ਉਨ੍ਹਾਂ ਨੂੰ ਵੀ ਸ਼ਰਾਬ ਵੇਚਣ ਜਾਂ ਪਰੋਸਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ - Beauty Parlor ਜਾਂ Salon ਤੋਂ ਵਾਲ ਧੋਣ ਵਾਲੇ ਲੋਕ ਸਾਵਧਾਨ! ਹੋ ਸਕਦੇ ਹੋ ਗੰਭੀਰ ਬੀਮਾਰੀ ਦੇ ਸ਼ਿਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News