ਮਨੀ ਲਾਂਡਰਿੰਗ ਮਾਮਲਾ : ਬੀ. ਆਰ. ਐੱਸ. ਦੀ ਨੇਤਰੀ ਕਵਿਤਾ 23 ਤੱਕ ਈ. ਡੀ. ਦੀ ਹਿਰਾਸਤ ’ਚ

Saturday, Mar 16, 2024 - 07:32 PM (IST)

ਮਨੀ ਲਾਂਡਰਿੰਗ ਮਾਮਲਾ : ਬੀ. ਆਰ. ਐੱਸ. ਦੀ ਨੇਤਰੀ ਕਵਿਤਾ 23 ਤੱਕ ਈ. ਡੀ. ਦੀ ਹਿਰਾਸਤ ’ਚ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ’ਚ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੀ ਨੇਤਰੀ ਕੇ. ਕਵਿਤਾ ਨੂੰ 23 ਮਾਰਚ ਤੱਕ ਈ. ਡੀ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈ. ਡੀ. ਦੇ ਕੇਸਾਂ ਲਈ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਨੇ ਇਹ ਹੁਕਮ ਈ. ਡੀ. ਦੀ ਹਿਰਾਸਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸ਼ਨੀਵਾਰ ਦਿੱਤਾ।

ਏਜੰਸੀ ਨੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਨੂੰ ਅਦਾਲਤ ’ਚ ਪੇਸ਼ ਕਰ ਕੇ 10 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਪਰ ਅਦਾਲਤ ਨੇ 23 ਮਾਰਚ ਤੱਕ ਦਾ ਹੀ ਸਮਾ ਦਿੱਤਾ।

ਅਦਾਲਤ ’ਚ ਪੇਸ਼ ਕੀਤੇ ਜਾਣ ਦੌਰਾਨ ਕਵਿਤਾ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਕਿਹਾ ਮੈਂ ਅਦਾਲਤ ’ਚ ਕੇਸ ਲੜਾਂਗੀ।


author

Rakesh

Content Editor

Related News