ਹਿਮਾਚਲ ਦੇ ਮਲਾਣਾ ਪਿੰਡ ’ਚ ਦੇਵਤਾ ਨੇ ਸ਼ਰਾਬ, ਮੀਟ ਖਾਣ ’ਤੇ ਲਾਈ ਪਾਬੰਦੀ, ਉਲੰਘਣ ਕਰਨ ’ਤੇ ਲੱਗੇਗਾ ਜੁਰਮਾਨਾ

Thursday, Dec 16, 2021 - 05:58 PM (IST)

ਹਿਮਾਚਲ ਦੇ ਮਲਾਣਾ ਪਿੰਡ ’ਚ ਦੇਵਤਾ ਨੇ ਸ਼ਰਾਬ, ਮੀਟ ਖਾਣ ’ਤੇ ਲਾਈ ਪਾਬੰਦੀ, ਉਲੰਘਣ ਕਰਨ ’ਤੇ ਲੱਗੇਗਾ ਜੁਰਮਾਨਾ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ’ਚ ਕੁੱਲੂ ਜ਼ਿਲ੍ਹੇ ਦੇ ਦੇਵ ਸੰਸਕ੍ਰਿਤੀ ਨਾਲ ਜੁੜੇ ਮਲਾਣਾ ਪਿੰਡ ਦੇ ਸਥਾਨਕ ਦੇਵਤਾ ਨੇ ਪੂਰੇ ਮਲਾਣਾ ਪਿੰਡ ’ਚ ਸ਼ਰਾਬ ਮੀਟ, ਮੱਛੀ, ਆਂਡਾ, ਖਾਣ ਅਤੇ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹੇ ਦੇ ਇਸ ਪਿੰਡ ’ਚ ਸਰਕਾਰ ਦੇ ਨੀਤੀ ਨਿਯਮ ਨਹੀਂ ਦੇਵਤਾ ਦੇ ਆਦੇਸ਼ ਚੱਲਦੇ ਹਨ ਅਤੇ ਲੋਕ ਉਨ੍ਹਾਂ ਦਾ ਪਾਲਣ ਕਰਦੇ ਹਨ।

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਹਾਲ ਹੀ ’ਚ ਦੇਵਤਾ ਨੇ ਆਪਣੇ ਗੁਰ ਦੇ ਮਾਧਿਅਮ ਨਾਲ ਇਕ ਆਦੇਸ਼ ਦਿੱਤਾ ਹੈ ਕਿ ਉਸ ਦੇ ਘੇਰੇ ’ਚ ਆਉਣ ਵਾਲੇ ਖੇਤਰ ’ਚ ਕਿਤੇ ਵੀ ਸ਼ਰਾਬ, ਮੀਟ, ਮੱਛੀ, ਆਂਡੇ ਦੀ ਵਿਕਰੀ ਅਤੇ ਖਾਣ ’ਤੇ ਪਾਬੰਦੀ ਲਗਾ ਦਿੱਤੀ ਜਾਵੇ। ਦੇਵ ਆਦੇਸ਼ ਅਨੁਸਾਰ ਆਦੇਸ਼ ਦੀ ਉਲੰਘਣਾ ਕਰਨ ਵਾਲੇ ’ਤੇ 1100 ਤੋਂ 11 ਹਜ਼ਾਰ ਤੱਕ ਦਾ ਜੁਰਮਾਨਾ ਲਗਾਇਆ ਜਾਵੇ। ਜੇਕਰ ਕੋਈ ਵਿਅਕਤੀ ਫਿਰ ਵੀ ਨਾ ਮੰਨੇ ਤਾਂ ਉਸ ਦਾ ਹੁੱਕਾ ਪਾਣੀ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ। ਇਸ ਆਦੇਸ਼ ਤੋਂ ਬਾਅਦ ਪਿੰਡ ’ਚ ਇਕ ਬੋਰਡ ਲਗਾ ਕੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News