ਲਿੰਡੀ ਕੈਮਰੂਨ ਹੋਵੇਗੀ ਭਾਰਤ ’ਚ ਬ੍ਰਿਟੇਨ ਦੀ ਨਵੀਂ ਹਾਈ ਕਮਿਸ਼ਨਰ
Friday, Apr 12, 2024 - 02:10 PM (IST)
ਨਵੀਂ ਦਿੱਲੀ (ਭਾਸ਼ਾ)– ਬ੍ਰਿਟੇਨ ਨੇ ਲਿੰਡੀ ਕੈਮਰੂਨ ਨੂੰ ਭਾਰਤ ’ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਕੈਮਰੂਨ ਐਲੇਕਸ ਐਲਿਸ ਦੀ ਜਗ੍ਹਾ ਲਵੇਗੀ। ਕੈਮਰਨ ਭਾਰਤ ਵਿੱਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੈ। ਬ੍ਰਿਟੇਨ ਦੀ ਸਰਕਾਰ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ, ‘ਲਿੰਡੀ ਕੈਮਰੂਨ ਨੂੰ ਐਲੇਕਸ ਐਲਿਸ ਦੀ ਜਗ੍ਹਾ ਭਾਰਤੀ ਗਣਰਾਜ ’ਚ ਬ੍ਰਿਟੇਨ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਐਲਿਸ ਨੂੰ ਕੋਈ ਹੋਰ ਡਿਪਲੋਮੈਟਿਕ ਜ਼ਿੰਮੇਵਾਰੀ ਦਿੱਤੀ ਜਾਵੇਗੀ।’
ਨਵੀਂ ਦਿੱਲੀ ’ਚ ਬ੍ਰਿਟਿਸ਼ ਹਾਈ ਕਮਿਸ਼ਨ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੈਮਰੂਨ ਇਸੇ ਮਹੀਨੇ ਆਪਣਾ ਅਹੁਦਾ ਸੰਭਾਲੇਗੀ। ਨਵੀਂ ਜ਼ਿੰਮੇਵਾਰੀ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਲਿੰਡੀ ਕੈਮਰਨ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਭਾਰਤ 'ਚ ਬ੍ਰਿਟੇਨ ਦੀ ਅਗਲੀ ਹਾਈ ਕਮਿਸ਼ਨਰ ਨਿਯੁਕਤ ਹੋਣ 'ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇੰਨੀ ਮਹਾਨ ਵਿਰਾਸਤ ਛੱਡਣ ਲਈ ਐਲੇਕਸ ਐਲਿਸ ਦਾ ਬਹੁਤ ਬਹੁਤ ਧੰਨਵਾਦ। ਭਾਰਤ ਵਿੱਚ ਬ੍ਰਿਟੇਨ ਦੀ ਸ਼ਾਨਦਾਰ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ। ਮੈਂ (ਆਪਣੀ ਪਾਰੀ) ਸ਼ੁਰੂ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ!”
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ
ਕੈਮਰੂਨ 2020 ਤੋਂ ਬ੍ਰਿਟੇਨ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਦੀ ਮੁੱਖ ਕਾਰਜਕਾਰੀ ਦੇ ਰੂਪ ’ਚ ਕੰਮ ਕਰ ਰਹੀ ਹੈ। ਉਹ ਬ੍ਰਿਟੇਨ ਦੇ ਉੱਤਰੀ ਆਇਰਲੈਂਡ ਦੇ ਦਫ਼ਤਰ ’ਚ ਡਾਇਰੈਕਟਰ ਜਨਰਲ ਦੇ ਰੂਪ ’ਚ ਤਾਇਨਾਤ ਸੀ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਬ੍ਰਿਟੇਨ ਅਤੇ ਭਾਰਤ ਲੰਬੇ ਸਮੇਂ ਤੋਂ ਲਟਕ ਰਹੇ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ 'ਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕੀ ਸੰਸਦ 'ਚ ਮੰਦਰਾਂ 'ਤੇ ਹਮਲਿਆਂ ਅਤੇ ਹਿੰਦੂ ਫੋਬੀਆ ਦੀ ਆਲੋਚਨਾ ਕਰਨ ਵਾਲਾ ਮਤਾ ਪੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।