ਲਿਫਟ ''ਚ ਫਸ ਕੇ 7 ਸਾਲਾ ਮਾਸੂਮ ਦੀ ਮੌਤ
Sunday, Jan 06, 2019 - 01:17 PM (IST)
ਮੁੰਬਈ— ਇੱਥੇ ਸ਼ਨੀਵਾਰ ਦੀ ਸਵੇਰ ਲਿਫਟ 'ਚ ਫਸ ਕੇ 7 ਸਾਲਾ ਮਾਸੂਮ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਵਾਲੀਵ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਸਈ, ਨਾਲਾਸੋਪਾਰਾ 'ਚ ਇਸ ਤਰ੍ਹਾਂ ਦੇ ਹਾਦਸੇ ਹੋ ਚੁਕੇ ਹਨ। ਹਾਦਸਿਆਂ 'ਚ ਲਿਫਟ ਕੰਪਨੀਆਂ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਸੀਨੀਅਰ ਪੀ.ਆਈ. ਪ੍ਰਕਾਸ਼ ਬਿਰਾਜਦਾਰ ਨੇ ਦੱਸਿਆ ਨੇ ਦੱਸਿਆ ਕਿ ਸਾਤਿਵਾਲੀ ਸਥਿਤ ਡਾਇਸ ਰੈਜੀਡੈਂਸੀ ਪਾਰਕ ਦੇ ਫਲੈਟ 'ਚ ਰਹਿਣ ਵਾਲੇ ਸੰਦੀਪ ਗੌੜ ਆਪਣੀ ਪਤਨੀ, 2 ਬੇਟਿਆਂ ਅਤੇ ਇਕ ਬੇਟੀ ਨਾਲ ਰਹਿੰਦੇ ਹਨ। ਸੰਦੀਪ ਦੇ ਪਿਤਾ ਖੇਤਰ 'ਚ ਸਬਜ਼ੀ ਵੇਚਣ ਦਾ ਕਰਦੇ ਹਨ। ਉੱਥੇ ਹੀ ਸੰਦੀਪ ਵਸਈ ਸਥਿਤ ਇਕ ਕੰਪਨੀ 'ਚ ਨੌਕਰੀ ਕਰਦੇ ਹਨ।
ਸ਼ਨੀਵਾਰ ਦੀ ਸਵੇਰ 11 ਵਜੇ ਸੰਦੀਪ ਦਾ ਵੱਡਾ ਬੇਟਾ ਅੰਸ਼ (7) ਬਿਲਡਿੰਗ ਦੇ ਹੇਠਾਂ ਖੇਡਣ ਜਾ ਰਿਹਾ ਸੀ। ਅੰਸ਼ ਨੇ ਪਹਿਲੀ ਮੰਜ਼ਲ 'ਚ ਰੁਕੀ ਲਿਫਟ ਦਾ ਦਰਵਾਜ਼ਾ ਖੋਲਿਆ ਅਤੇ ਜਿਵੇਂ ਹੀ ਉਸ ਨੇ ਪੈਰ ਅੰਦਰ ਰੱਖਿਆ ਲਿਫਟ ਬੰਦ ਹੋ ਗਈ। ਇਸ ਦੌਰਾਨ ਅੰਸ਼ ਲਿਫਟ ਅਤੇ ਕੰਧ ਦਰਮਿਆਨ ਫਸ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਛਾ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਨੇੜੇ-ਤੇੜੇ ਦੀ ਸੋਸਾਇਟੀ ਦੇ ਲੋਕ ਪਰਿਵਾਰ ਵਾਲਿਆਂ ਨੂੰ ਹੌਂਸਲਾ ਦੇਣ ਪੁੱਜਣ ਲੱਗੇ। ਸੂਚਨਾ ਮਿਲਦੇ ਹੀ ਵਾਲੀਵ ਪੁਲਸ ਦੇ ਸੀਨੀਅਰ ਪੀ.ਆਈ. ਪ੍ਰਕਾਸ਼ ਬਿਰਾਜਦਾਰ ਆਪਣੀ ਟੀਮ ਨਾਲ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਸੋਸਾਇਟੀ 'ਚ ਲਿਫਟਮੈਨ ਨਹੀਂ ਹੈ। ਇਸ ਤੋਂ ਇਲਾਵਾ ਲਿਫਟ ਅਤੇ ਕੰਧ ਦਰਮਿਆਨ ਅੱਧਾ ਫੁੱਟ ਤੋਂ ਵਧ ਜਗ੍ਹਾ ਖੁੱਲ੍ਹੀ ਰਹਿੰਦੀ ਹੈ, ਜਿਸ ਕਾਰਨ ਇਹ ਹਾਦਸਾ ਹੋਇਆ ਹੈ।
