ਕਤਲ ਦੇ 49 ਸਾਲ ਪੁਰਾਣੇ ਮਾਮਲੇ ''ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ

Friday, Oct 13, 2023 - 10:58 AM (IST)

ਕਤਲ ਦੇ 49 ਸਾਲ ਪੁਰਾਣੇ ਮਾਮਲੇ ''ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ

ਫਿਰੋਜ਼ਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਨੇ 49 ਸਾਲ ਪੁਰਾਣੇ ਕਤਲ ਦੇ ਮਾਮਲੇ 'ਚ 80 ਸਾਲਾ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਜ਼ਿਲ੍ਹਾ ਸਰਕਾਰੀ ਐਡਵੋਕੇਟ ਨਾਰਾਇਣ ਸ਼ਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਰੀਬ 49 ਸਾਲ ਪਹਿਲੇ 14 ਸਤੰਬਰ 1974 ਨੂੰ ਮੀਰਾ ਦੇਵੀ ਨਾਮੀ ਔਰਤ ਨੇ ਜ਼ਿਲ੍ਹੇ ਦੇ ਨਾਰਖੀ ਥਾਣੇ 'ਚ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਉਸ ਨੇ ਦੋਸ਼ ਲਗਾਇਆ ਸੀ ਕਿ ਮਹੇਂਦਰ ਸਿੰਘ ਨਾਮੀ ਵਿਅਕਤੀ ਨੇ ਉਸ ਦੀ ਮਾਂ ਰਾਮਬੇਟੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ

ਉਨ੍ਹਾਂ ਦੱਸਿਆ ਕਿ ਜਦੋਂ ਮੀਰਾ ਦੇਵੀ ਨੇ ਮਾਮਲਾ ਦਰਜ ਕਰਵਾਇਆ ਸੀ, ਉਸ ਸਮੇਂ ਨਾਰਖੀ ਥਾਣਾ ਖੇਤਰ ਆਗਰਾ ਜ਼ਿਲ੍ਹੇ ਦੇ ਹਿੱਸਾ ਸੀ। ਬਾਅਦ 'ਚ ਮਾਮਲਾ ਟਰਾਂਸਫਰ ਹੋ ਕੇ ਫਿਰੋਜ਼ਾਬਾਦ ਦੀ ਅਦਾਲਤ 'ਚ ਆਇਆ ਸੀ। ਸ਼ਰਮਾ ਨੇ ਦੱਸਿਆ ਕਿ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਿਤੇਂਦਰ ਗੁਪਤਾ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਵੀਰਵਾਰ ਨੂੰ ਮਹੇਂਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਸਮੇਂ ਸਿੰਘ ਦੀ ਉਮਰ 80 ਸਾਲ ਹੈ। ਸ਼ਰਮਾ ਨੇ ਦੱਸਿਆ ਕਿ ਸਿੰਘ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News