ਮਹਿਜ 7 ਸਕਿੰਟ ''ਚ ਜ਼ਿੰਦਗੀ ਖ਼ਤਮ, ਜ਼ਮੀਨ ''ਤੇ ਡਿੱਗਿਆ ਹੋਮਗਾਰਡ ਦਾ ਜਵਾਨ, ਹੋ ਗਈ ਮੌਤ

Saturday, Jul 06, 2024 - 01:13 PM (IST)

ਮਹਿਜ 7 ਸਕਿੰਟ ''ਚ ਜ਼ਿੰਦਗੀ ਖ਼ਤਮ, ਜ਼ਮੀਨ ''ਤੇ ਡਿੱਗਿਆ ਹੋਮਗਾਰਡ ਦਾ ਜਵਾਨ, ਹੋ ਗਈ ਮੌਤ

ਨੈਸ਼ਨਲ ਡੈਸਕ- ਹੋਮਗਾਰਡ ਜਵਾਨ ਦੀ ਮੌਤ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਵਾਨ ਦੀ ਮੌਤ ਦੀ ਸੀ. ਸੀ. ਟੀ. ਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਹੋਮਗਾਰਡ ਅਚਾਨਕ ਜ਼ਮੀਨ 'ਤੇ ਡਿੱਗ ਪਿਆ ਅਤੇ ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਗਈ। ਵਾਇਰਲ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਖੜ੍ਹੇ-ਖੜ੍ਹੇ ਅਚਾਨਕ ਜ਼ਮੀਨ 'ਤੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਉਹ ਇਕ-ਦੋ ਵਾਰ ਤੜਫਦਾ ਹੈ ਅਤੇ ਫਿਰ ਉਸ ਦੀ ਮੌਤ ਹੋ ਜਾਂਦੀ ਹੈ। ਸਥਾਨਕ ਲੋਕ ਮਦਦ ਲਈ ਦੌੜੇ ਅਤੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਰਾਜਸਥਾਨ ਦੇ ਅਜਮੇਰ ਤੋਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ- ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ, ਘੱਟ ਕਿਰਾਏ 'ਤੇ ਖਸਤਾਹਾਲ ਘਰ 'ਚ ਰਹਿੰਦਾ ਸੀ ਪਰਿਵਾਰ

7 ਸਕਿੰਟ ਦੀ ਸੀ. ਸੀ. ਟੀ. ਵੀ. ਫੁਟੇਜ ਵਿਚ ਜਿਸ ਤਰ੍ਹਾਂ ਹੋਮਗਾਰਡ ਜ਼ਮੀਨ 'ਤੇ ਡਿੱਗਿਆ, ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ। ਪਰਿਵਾਰਕ ਮੈਂਬਰਾਂ ਦੀ ਬੇਨਤੀ 'ਤੇ ਥਾਣਾ ਸਦਰ ਕੋਤਵਾਲੀ ਦੀ ਪੁਲਸ ਨੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਹੋਮਗਾਰਡ ਹਰੀਰਾਮ ਗੁਰਜਰ ਡੀ. ਟੀ. ਐਚ ਡਿਸ਼ ਟੀ.ਵੀ. ਕਨੈਕਸ਼ਨ ਦੇ ਦਫ਼ਤਰ ਵਿਚ ਕੰਮ ਕਰਦਾ ਹੈ। ਇਕ ਸ਼ਖ਼ਸ ਨੇ ਦੱਸਿਆ ਕਿ ਮੈਂ ਅਜਮੇਰ ਦੇ ਕਚਹਿਰੀ ਰੋਡ ਸਥਿਤ ਐਚ.ਡੀ.ਐਫ.ਸੀ ਬੈਂਕ ਵਿਚ ਦਫਤਰ ਦੇ ਹੇਠਾਂ ਪੇਮੈਂਟ ਕਰਨ ਵਾਲੇ ਵਿਅਕਤੀ ਦੀ ਉਡੀਕ ਕਰ ਰਿਹਾ ਸੀ ਕਿ ਇਸ ਦੌਰਾਨ ਹੋਮਗਾਰਡ ਜ਼ਮੀਨ 'ਤੇ ਡਿੱਗ ਪਿਆ। ਇਸ ਦੌਰਾਨ ਉਸ ਦੇ ਨੱਕ ਅਤੇ ਮੂੰਹ 'ਚੋਂ ਖੂਨ ਨਿਕਲਿਆ। ਸਥਾਨਕ ਲੋਕਾਂ ਨੇ ਤੁਰੰਤ ਹੋਮਗਾਰਡ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਡਾਕਟਰੀ ਜਾਂਚ ਤੋਂ ਬਾਅਦ ਹੋਮਗਾਰਡ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਇਹ ਕੀ ਭਾਣਾ ਵਰਤ ਗਿਆ! ਵਿਆਹ ਦੇ ਮਹਿਜ ਦੋ ਘੰਟਿਆਂ ਬਾਅਦ ਲਾੜੇ ਨੇ ਕੀਤੀ ਖ਼ੁਦਕੁਸ਼ੀ


author

Tanu

Content Editor

Related News