ਉੱਪ ਰਾਜਪਾਲ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਿੱਤੀ ਦੁਸਹਿਰਾ ਦੀਆਂ ਸ਼ੁੱਭਕਾਮਨਾਵਾਂ
Saturday, Oct 24, 2020 - 01:23 PM (IST)
ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਤਾ ਨੂੰ ਨੌਮੀ ਅਤੇ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਿਨਹਾ ਨੇ ਆਪਣੇ ਸੰਦੇਸ਼ ਵਿਚ ਜੰਮੂ-ਕਸ਼ਮੀਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਪ੍ਰਾਰਥਨਾ ਕੀਤੀ। ਉੱਪ ਰਾਜਪਾਲ ਨੇ ਕਿਹਾ ਕਿ ਨੌਮੀ 9 ਦਿਨਾਂ ਨਰਾਤਿਆਂ ਦਾ ਆਖ਼ਰੀ ਦਿਨ ਹੁੰਦਾ ਹੈ ਅਤੇ ਸ਼ਰਧਾਲੂ ਆਪਣੀ ਜ਼ਿੰਦਗੀ ਵਿਚ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਜਾਂਦੇ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਦੇਵੀ ਸ਼ਕਤੀ ਦੇ ਆਸ਼ੀਰਵਾਦ ਨਾਲ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਲਈ ਜੰਮੂ-ਕਸ਼ਮੀਰ ਦੇ ਨਿਰਮਾਣ ਕੰਮ ਨੂੰ ਅੱਗੇ ਵਧਾਈਏ।
ਸਿਹਨਾ ਨੇ ਦੁਸਹਿਰਾ ਦੇ ਤਿਉਹਾਰ ਨੂੰ ਉਜਾਗਰ ਕਰਦਿਆਂ ਇਸ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੱਸਿਆ। ਸਿਨਹਾ ਨੇ ਕਿਹਾ ਕਿ ਇਹ ਦਿਨ ਸਾਨੂੰ ਇਹ ਉਮੀਦ ਦਿੰਦਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਸਕਾਰਾਤਮਕ ਨਜ਼ਰ ਨਾਲ ਵੱਡੇ ਤੋਂ ਵੱਡੇ ਸੰਕਟਾਂ 'ਤੇ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸੀਂ ਸਾਰੀਆਂ ਅੰਦਰੂਨੀ ਅਤੇ ਦੁਨਿਆਵੀ ਬੁਰਾਈਆਂ 'ਤੇ ਜਿੱਤ ਹਾਸਲ ਕਰੀਏ ਅਤੇ ਇਕ ਵਧੀਆ ਦੁਨੀਆ ਵੱਲ ਵਧੀਏ।