ਮਾਤਾ ਵੈਸ਼ਨੋ ਦੇਵੀ ਮੰਦਰ ਪਹੁੰਚੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ
Sunday, Aug 11, 2024 - 05:40 PM (IST)
ਜੰਮੂ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਰਿਆਸੀ ਜ਼ਿਲ੍ਹੇ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਪੂਜਾ ਅਰਚਨਾ ਕੀਤੀ ਅਤੇ ਮੁੱਖ ਇਮਾਰਤ ਵਿਚ ਨਵੀਂ 'ਯੱਗਸ਼ਾਲਾ' ਦਾ ਉਦਘਾਟਨ ਵੀ ਕੀਤਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪ ਰਾਜਪਾਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਮੰਦਰ 'ਚ ਪੂਜਾ ਦੌਰਾਨ ਜੰਮੂ-ਕਸ਼ਮੀਰ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਯੱਗਸ਼ਾਲਾ ਦੀ ਇਮਾਰਤ ਧਾਰਮਿਕ ਰਸਮਾਂ ਨੂੰ ਵਧਾਉਣ ਲਈ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਬਣੀ ਯੱਗਸ਼ਾਲਾ ਮੁੱਖ ਇਮਾਰਤ ਦੇ ਏਟਕ ਖੇਤਰ ਦੇ ਹੇਠਾਂ ਪੁਰਾਣੇ ਇਸ਼ਨਾਨ ਘਾਟ ਦੇ ਨੇੜੇ ਸਥਿਤ ਹੈ ਜਿਸ ਵਿੱਚ 1600 ਵਰਗ ਫੁੱਟ ਵਿੱਚ ਫੈਲੇ ਪੰਜ ਹਵਨ ਕੁੰਡ ਹਨ। ਬੁਲਾਰੇ ਨੇ ਦੱਸਿਆ ਕਿ ਯੱਗਸ਼ਾਲਾ ਦੇ ਨਿਰਮਾਣ ਨਾਲ ਸ਼ਰਧਾਲੂਆਂ ਦੇ 10 ਗਰੁੱਪ ਇਕੱਠੇ 'ਹਵਨ ਪੂਜਨ' ਕਰ ਸਕਣਗੇ ਜਦਕਿ ਪਹਿਲਾਂ ਸਿਰਫ਼ ਤਿੰਨ ਗਰੁੱਪ ਹੀ ਹਵਨ ਕਰ ਸਕਦੇ ਸਨ।