1971 ਦੀ ਜੰਗ ਦੇ ਨਾਇਕ, ਮਹਾਵੀਰ ਚੱਕਰ ਜੇਤੂ ਲੈਫਟੀਨੈਂਟ ਜਨਰਲ ਵੋਹਰਾ ਦਾ ਕੋਵਿਡ-19 ਨਾਲ ਦਿਹਾਂਤ

06/17/2020 11:52:28 AM

ਨਵੀਂ ਦਿੱਲੀ- ਮਹਾਵੀਰ ਚੱਕਰ ਜੇਤੂ ਲੈਫਟੀਨੈਂਟ ਜਨਰਲ (ਸੇਵਾਮੁਕਤ) ਰਾਜ ਮੋਹਨ ਵੋਹਰਾ ਦਾ ਕੋਵਿਡ-19 ਇਨਫੈਕਸ਼ਨ ਕਾਰਨ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕੋਵਿਡ-19 ਇਨਫੈਕਸ਼ਨ ਨਾਲ 14 ਜੂਨ ਨੂੰ ਦਿਹਾਂਤ ਹੋ ਗਿਆ।''

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਗਿਆ। ਵੋਹਰਾ ਨੇ 1971 ਦੇ ਭਾਰਤ-ਪਾਕਿ ਯੁੱਧ 'ਚ ਸ਼ਕਰਗੜ੍ਹ ਸੈਕਟਰ ਦੇ ਪ੍ਰਸਿੱਧ ਹਡਸਨ ਹਾਰਸ ਦੀ ਕਮਾਨ ਉਸ ਸਮੇਂ ਲੈਫਟੀਨੈਂਟ ਕਰਨਲ ਦੇ ਰੂਪ 'ਚ ਸੰਭਾਲੀ ਸੀ ਅਤੇ ਉਨ੍ਹਾਂ ਨੂੰ ਇਸ ਵੀਰਤਾ ਅਤੇ ਅਗਵਾਈ ਲਈ ਮਹਾਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਮਹਾਵੀਰ ਚੱਕਰ ਦੇਸ਼ ਦਾ ਦੂਜਾ ਸਰਵਉੱਚ ਵੀਰਤਾ ਪੁਰਸਕਾਰ ਹੈ। ਵੋਹਰਾ ਨੂੰ 1972 'ਚ ਇਹ ਸਨਮਾਨ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ 'ਚ 1932 'ਚ ਜਨਮੇ ਵੋਹਰਾ ਰਾਸ਼ਟਰੀ ਰੱਖਿਆ ਅਕਾਦਮੀ ਤੋਂ ਸਨ ਅਤੇ ਉਨ੍ਹਾਂ ਨੂੰ ਦਸੰਬਰ 1952 'ਚ 14 ਹਾਰਸ ਰੈਜੀਮੈਂਟ 'ਚ ਸ਼ਾਮਲ ਕੀਤਾ ਗਿਆ ਸੀ।


DIsha

Content Editor

Related News