ਮਨੋਜ ਸਿਨਹਾ ਨੇ ਅਮਰਨਾਥ ਗੁਫਾ ਤੱਕ ਹੈਲੀਕਾਪਟਰ ਸੇਵਾਵਾਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ

06/16/2022 4:56:06 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਅਮਰਨਾਥ ਯਾਤਰਾ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਪੋਰਟਲ ਲਾਂਚ ਕੀਤਾ। ਇਹ ਸਾਲਾਨਾ ਤੀਰਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣੀ ਹੈ। ਪੋਰਟਲ ਨੂੰ ਲਾਂਚ ਕਰਨ ਤੋਂ ਬਾਅਦ ਉਪ ਰਾਜਪਾਲ ਸਿਨਹਾ ਨੇ ਟਵੀਟ ਕੀਤਾ, “ਸ਼੍ਰੀ ਅਮਰਨਾਥ ਜੀ ਯਾਤਰਾ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਸੇਵਾ ਪੋਰਟਲ ਸ਼ੁਰੂ ਕੀਤੀ ਗਈ ਹੈ। ਪਹਿਲੀ ਵਾਰ ਸ਼ਰਧਾਲੂ ਸਿੱਧੇ ਸ਼੍ਰੀਨਗਰ ਤੋਂ ਪੰਚਤਰਨੀ ਆਸਾਨੀ ਨਾਲ ਪਹੁੰਚ ਸਕਦੇ ਹਨ ਅਤੇ ਇਕ ਦਿਨ ਵਿਚ ਪਵਿੱਤਰ ਯਾਤਰਾ ਪੂਰੀ ਕਰ ਸਕਦੇ ਹਨ।’’

PunjabKesari

ਸਿਨਹਾ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਸ਼੍ਰੀਨਗਰ ਤੋਂ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਸੰਪਰਕ ਅਤੇ ਸੌਖ ਲਈ ਸ਼੍ਰੀਨਗਰ ਤੋਂ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨਾ ਸਰਕਾਰ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਕਵਾਇਦ ਸੀ। ਸ਼ਰਧਾਲੂ ਬੁਕਿੰਗ ਲਈ ਸ਼ਰਾਈਨ ਬੋਰਡ ਦੀ ਵੈੱਬਸਾਈਟ 'ਤੇ ਆਸਾਨੀ ਨਾਲ ਲੌਗ ਇਨ ਕਰ ਸਕਦੇ ਹਨ। ਸਾਲਾਨਾ ਤੀਰਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣੀ ਹੈ ਅਤੇ ਰੱਖੜੀ  ਵਾਲੇ ਦਿਨ 11 ਅਗਸਤ ਨੂੰ ਸਮਾਪਤ ਹੋਵੇਗੀ। ਇਸ ਸਾਲ 10 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਆਉਣ ਦੀ ਉਮੀਦ ਹੈ।


Tanu

Content Editor

Related News