ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ ਲਸ਼ਕਰ ਦਾ ਇਕ ਅੱਤਵਾਦੀ ਢੇਰ
Friday, Dec 01, 2023 - 11:31 AM (IST)
ਸ਼੍ਰੀਨਗਰ (ਵਾਰਤਾ)- ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਸ਼ਾਮ ਹੋਏ ਮੁਕਾਬਲੇ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰ ਸੁੱਟਿਆ। ਇਹ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਪੁਲਸ ਨੇ ਕਿਹਾ ਕਿ ਅੱਤਵਦੀਆਂ ਦੀ ਮੌਜੂਦਗੀ ਬਾਰੇ ਇਕ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੁਲਵਾਮਾ ਦੇ ਅਰਿਹਲ ਪਿੰਡ 'ਚ ਸੰਯੁਕਤ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਅੱਤਵਾਦੀਆਂ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ : EC ਦੀ ਰਿਪੋਰਟ 'ਚ ਖ਼ੁਲਾਸਾ, ਭਾਜਪਾ ਨੂੰ ਵਿੱਤੀ ਸਾਲ 2022-23 ਵਿਚ 720 ਕਰੋੜ ਰੁਪਏ ਦਾ ਮਿਲਿਆ ਚੰਦਾ
ਪੁਲਸ ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ, ਜਿਵੇਂ ਹੀ ਸੰਯੁਕਤ ਤਲਾਸ਼ੀ ਦਲ ਸ਼ੱਕੀ ਸਥਾਨ ਵੱਲ ਵਧਿਆ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਸੁਰੱਖਿਆ ਫ਼ੋਰਸਾਂ ਨੇ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ ਗਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਕਿਫਾਇਤ ਅਯੂਬ ਅਲੀ ਵਜੋਂ ਹੋਈ ਹੈ, ਜੋ ਪਿੰਜੂਰਾ ਸ਼ੋਪੀਆਂ ਦਾ ਵਾਸੀ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਸੀ। ਬੁਲਾਰੇ ਨੇ ਕਿਹਾ ਕਿ ਉਸ ਦੀ ਲਾਸ਼ ਮੁਕਾਬਲੇ ਵਾਲੀ ਜਗ੍ਹਾ ਤੋਂ ਬਰਾਮਦ ਕੀਤੀ ਗਈ ਹੈ। ਬੁਲਾਰੇ ਨੇ ਕਿਹਾ, ਪੁਲਸ ਰਿਕਾਰਡ ਕਈ ਅੱਤਵਾਦੀ ਸੰਬੰਧ ਅਪਰਾਧਾਂ 'ਚ ਉਸ ਦੀ ਸ਼ਮੂਲੀਅਤ ਦਾ ਸੰਕੇਤ ਦਿੰਦੇ ਹਨ। ਪੁਲਸ ਨੇ ਕਿਹਾ ਕਿ ਮੁਕਾਬਲੇ ਵਾਲੀ ਜਗ੍ਹਾ ਇਕ ਪਿਸਤੌਲ, 2 ਮੈਗਜ਼ੀਨ, 5 ਰਾਊਂਡ ਅਤੇ 2 ਗ੍ਰਨੇਡ ਸਮੇਤ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8