''ਮੈਨੂੰ ਭਾਰਤ ''ਚ ਰਹਿਣ ਦਿਓ'' - ਤਸਲੀਮਾ ਨਸਰੀਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ

Tuesday, Oct 22, 2024 - 12:01 PM (IST)

ਨਵੀਂ ਦਿੱਲੀ (ਏਜੰਸੀ)- ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਭਾਰਤ 'ਚ ਆਪਣੇ ਨਿਵਾਸ ਪਰਮਿਟ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਨੇ ਸੋਮਵਾਰ ਨੂੰ ਇਸ ਸਬੰਧ 'ਚ ਇਕ ਟਵੀਟ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ। ਤਸਲੀਮਾ ਨਸਰੀਨ ਨੇ ਐਕਸ 'ਤੇ ਲਿਖਿਆ, "ਪਿਆਰੇ ਅਮਿਤ ਸ਼ਾਹ ਜੀ ਨਮਸਤੇ। ਮੈਂ ਭਾਰਤ ਵਿੱਚ ਰਹਿੰਦੀ ਹਾਂ, ਕਿਉਂਕਿ ਮੈਂ ਇਸ ਮਹਾਨ ਦੇਸ਼ ਨੂੰ ਪਿਆਰ ਕਰਦੀ ਹਾਂ। ਪਿਛਲੇ 20 ਸਾਲਾਂ ਤੋਂ ਇਹ ਮੇਰਾ ਦੂਜਾ ਘਰ ਹੈ ਪਰ ਗ੍ਰਹਿ ਮੰਤਰਾਲਾ 22 ਜੁਲਾਈ ਤੋਂ ਮੇਰੇ ਰਿਹਾਇਸ਼ੀ ਪਰਮਿਟ ਨੂੰ ਨਹੀਂ ਵਧਾ ਰਿਹਾ ਹੈ। ਮੈਂ ਬਹੁਤ ਚਿੰਤਤ ਹਾਂ। ਜੇਕਰ ਤੁਸੀਂ ਮੈਨੂੰ ਰਹਿਣ ਦਿਓਗੇ ਤਾਂ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ। ਸ਼ੁਭ ਕਾਮਨਾਵਾਂ।"

ਇਹ ਵੀ ਪੜ੍ਹੋ: ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ  'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

PunjabKesari

ਤੁਹਾਨੂੰ ਦੱਸ ਦੇਈਏ ਕਿ ਤਸਲੀਮਾ ਨਸਰੀਨ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਆਪਣੇ ਲੇਖਾਂ ਅਤੇ ਨਾਵਲਾਂ ਕਾਰਨ ਬਹੁਤ ਮਸ਼ਹੂਰ ਰਹੀ। ਆਪਣੀਆਂ ਲੇਖਾਂ ਵਿੱਚ ਉਨ੍ਹਾਂ ਨੇ 'ਉਨ੍ਹਾਂ ਧਰਮਾਂ' ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਉਹ 'ਔਰਤ ਵਿਰੋਧੀ' ਮੰਨਦੀ ਹੈ। ਨਸਰੀਨ 1994 ਤੋਂ ਜਲਾਵਤਨੀ ਵਿੱਚ ਰਹਿ ਰਹੀ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਯੂਰਪ ਅਤੇ ਅਮਰੀਕਾ ਵਿੱਚ ਰਹਿਣ ਤੋਂ ਬਾਅਦ, ਉਹ 2004 ਵਿੱਚ ਭਾਰਤ ਆ ਗਈ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਵੱਡਾ ਦਾਅਵਾ

ਤਸਲੀਮਾ ਨਸਰੀਨ ਦੇ 1994 ਦੇ ਆਏ ਨਾਵਲ ‘ਲੱਜਾ’ ਨੇ ਦੁਨੀਆ ਭਰ ਦੇ ਸਾਹਿਤ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਹ ਕਿਤਾਬ ਦਸੰਬਰ 1992 ਵਿੱਚ ਭਾਰਤ ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ ਬੰਗਾਲੀ ਹਿੰਦੂਆਂ ਵਿਰੁੱਧ ਹਿੰਸਾ, ਬਲਾਤਕਾਰ, ਲੁੱਟ-ਖੋਹ ਅਤੇ ਹੱਤਿਆਵਾਂ ਬਾਰੇ ਲਿਖੀ ਗਈ ਸੀ। ਇਹ ਕਿਤਾਬ ਪਹਿਲੀ ਵਾਰ 1993 ਵਿੱਚ ਬੰਗਾਲੀ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਬਾਅਦ ਵਿੱਚ ਬੰਗਲਾਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ। ਫਿਰ ਵੀ ਇਸ ਦੇ ਪ੍ਰਕਾਸ਼ਨ ਤੋਂ 6 ਮਹੀਨਿਆਂ ਬਾਅਦ ਹਜ਼ਾਰਾਂ ਕਾਪੀਆਂ ਵਿਕੀਆਂ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਚਾਲੇ ਬਣੇ ਤਣਾਅ ਦੌਰਾਨ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News