ਬ੍ਰਿਟੇਨ ਦੇ ਵਿਦੇਸ਼ ਮੰਤਰੀ ਲੈਮੀ ਨੇ ਚੀਨ ਨੂੰ ਰੂਸ ਦੀ ਫੌਜ ਦਾ ਸਮਰਥਨ ਨਾ ਕਰਨ ਦੀ ਕੀਤੀ ਅਪੀਲ

Saturday, Oct 19, 2024 - 11:33 AM (IST)

ਬ੍ਰਿਟੇਨ ਦੇ ਵਿਦੇਸ਼ ਮੰਤਰੀ ਲੈਮੀ ਨੇ ਚੀਨ ਨੂੰ ਰੂਸ ਦੀ ਫੌਜ ਦਾ ਸਮਰਥਨ ਨਾ ਕਰਨ ਦੀ ਕੀਤੀ ਅਪੀਲ

ਬੀਜਿੰਗ (ਏਜੰਸੀ)- ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਖਿਲਾਫ ਜੰਗ 'ਚ ਰੂਸ ਨੂੰ ਚੀਨ ਦੇ ਸਮਰਥਨ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਆਪਣੇ ਚੀਨੀ ਹਮਰੁਤਬਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੀਆਂ ਕੰਪਨੀਆਂ ਨੂੰ ਰੂਸੀ ਫੌਜ ਨੂੰ ਸਾਜ਼ੋ-ਸਾਮਾਨ ਦੀ ਸਪਲਾਈ ਕਰਨ ਤੋਂ ਰੋਕਣ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਸ਼ੁੱਕਰਵਾਰ ਨੂੰ ਬੀਜਿੰਗ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ। ਜੁਲਾਈ ਵਿੱਚ ਲੇਬਰ ਪਾਰਟੀ ਦੇ ਬਰਤਾਨੀਆ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਡੇਵਿਡ ਲੈਮੀ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਕੈਬਨਿਟ ਮੰਤਰੀ ਹਨ।

ਇਹ ਵੀ ਪੜ੍ਹੋ: ਵਿਸ਼ਵ ਬੈਂਕ ਨੇ ਭਾਰਤ ਦੀ ਸ਼ਾਨ ’ਚ ਗਾਏ ਸੋਹਲੇ! ਕਿਹਾ- ਆਪਣੇ ਦਮ ’ਤੇ ਵਧ ਰਿਹੈ ਇੰਡੀਆ

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚੀਨ ਦੇ ਉਪ ਪ੍ਰਧਾਨ ਮੰਤਰੀ ਡਿੰਗ ਜ਼ਿਊਜ਼ਿਆਂਗ ਨਾਲ ਮੁਲਾਕਾਤ ਕੀਤੀ ਅਤੇ ਉਸੇ ਦਿਨ ਬਾਅਦ ਵਿੱਚ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਗੱਲਬਾਤ ਕੀਤੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੀਜਿੰਗ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਦੇ ਦੋ ਦਿਨਾਂ ਦੌਰੇ 'ਤੇ ਹਨ। ਦਰਅਸਲ, ਜਾਸੂਸੀ ਦੇ ਦੋਸ਼ਾਂ, ਯੂਕਰੇਨ ਵਿਰੁੱਧ ਜੰਗ ਵਿੱਚ ਰੂਸ ਦਾ ਸਮਰਥਨ ਕਰਨ ਅਤੇ ਹਾਂਗਕਾਂਗ ਵਿੱਚ ਆਮ ਨਾਗਰਿਕਾਂ ਦੀ ਆਜ਼ਾਦੀ ਦੇ ਦਮਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਨੂੰ ਖਤਮ ਕਰਨ ਲਈ ਕੋਈ ਸਮਾਂ ਸੀਮਾ ਤੈਅ ਕਰਨਾ ਮੁਸ਼ਕਲ : ਪੁਤਿਨ

ਅਧਿਕਾਰੀਆਂ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਨਾਲ ਸਬੰਧ "ਵਿਵਹਾਰਕ ਅਤੇ ਜ਼ਰੂਰੀ" ਹਨ। ਉਨ੍ਹਾਂ ਕਿਹਾ ਕਿ ਲੈਮੀ ਨੇ ਹਾਂਗਕਾਂਗ ਅਤੇ ਚੀਨ ਦੇ ਦੂਰ-ਪੱਛਮੀ ਸ਼ਿਨਜਿਆਂਗ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਅਤੇ ਰੂਸ ਸਮੇਤ ਗੁੰਝਲਦਾਰ ਮੁੱਦੇ ਉਠਾਏ। ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ, "ਲੈਮੀ ਨੇ ਕਿਹਾ ਕਿ ਯੂਰਪੀ ਸ਼ਾਂਤੀ ਅਤੇ ਯੁੱਧ ਦੀ ਸਮਾਪਤੀ ਵਿੱਚ ਬ੍ਰਿਟੇਨ ਅਤੇ ਚੀਨ ਦੇ ਸਾਂਝੇ ਹਿੱਤ ਹਨ। ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਯੂਕ੍ਰੇਨ ਵਿਰੁੱਧ ਜੰਗ ਵਿੱਚ ਮਦਦ ਲਈ ਚੀਨ ਵੱਲੋਂ ਰੂਸ ਨੂੰ ਦਿੱਤੇ ਜਾ ਰਹੇ ਸਾਜ਼ੋ-ਸਾਮਾਨ ਦੀ ਸਪਲਾਈ ਯੂਰਪੀ ਦੇਸ਼ਾਂ ਨਾਲ ਚੀਨ ਦੇ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਲੈਮੀ ਨੇ ਵਾਂਗ ਨੂੰ "ਚੀਨੀ ਕੰਪਨੀਆਂ ਨੂੰ ਰੂਸੀ ਫੌਜ ਨੂੰ ਸਪਲਾਈ ਕਰਨ ਤੋਂ ਰੋਕਣ ਅਤੇ ਜਾਂਚ ਲਈ ਸਾਰੇ ਉਪਾਅ ਕਰਨ" ਦੀ ਅਪੀਲ ਕੀਤੀ। ਦੱਸਿਆ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਰੂਸ ਦੇ ਮੁੱਦੇ ਅਤੇ ਪੱਛਮੀ ਏਸ਼ੀਆ ਵਿਚ ਸੰਘਰਸ਼ ਵਰਗੇ ਹੋਰ ਭੂ-ਰਾਜਨੀਤਿਕ ਮੁੱਦਿਆਂ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ ਹਨ।

ਇਹ ਵੀ ਪੜ੍ਹੋ: ਭਾਰਤ ਦੇ ਬਾਕੀ ਡਿਪਲੋਮੈਟ ਵੀ ‘ਸਪੱਸ਼ਟ ਤੌਰ ’ਤੇ ਨੋਟਿਸ ’ਤੇ’ ਹਨ : ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News