'ਪਾਕਿਸਤਾਨੀ ਭਰਾਵੋ, ਮੈਨੂੰ ਮਾਫ਼ ਕਰ ਦਿਓ', ਆਲੋਚਨਾ ਮਗਰੋਂ ਭਗੌੜੇ ਜ਼ਾਕਿਰ ਨਾਇਕ ਨੇ ਮੰਗੀ ਮਾਫ਼ੀ

Saturday, Oct 12, 2024 - 04:48 PM (IST)

'ਪਾਕਿਸਤਾਨੀ ਭਰਾਵੋ, ਮੈਨੂੰ ਮਾਫ਼ ਕਰ ਦਿਓ', ਆਲੋਚਨਾ ਮਗਰੋਂ ਭਗੌੜੇ ਜ਼ਾਕਿਰ ਨਾਇਕ ਨੇ ਮੰਗੀ ਮਾਫ਼ੀ

ਇਸਲਾਮਾਬਾਦ (ਏਜੰਸੀ)- ਭਗੌੜੇ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) 'ਤੇ ਆਪਣੀ ਤਾਜ਼ਾ ਟਿੱਪਣੀ ਲਈ ਮਾਫ਼ੀ ਮੰਗੀ ਹੈ। ਪਾਕਿਸਤਾਨ ਦੌਰੇ ਦੌਰਾਨ ਜਾਕਿਰ ਦੇ ਵਿਵਾਦਿਤ ਬਿਆਨਾਂ ਦੀ ਦੇਸ਼ ਭਰ ਵਿੱਚ ਸਖ਼ਤ ਆਲੋਚਨਾ ਹੋ ਰਹੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਨਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਪਿਛਲੇ ਮਹੀਨੇ ਪਾਕਿਸਤਾਨ ਦੇ ਦੌਰੇ ਦੌਰਾਨ ਵਾਧੂ ਬੈਗੇਜ ਚਾਰਜ ਲਈ ਪੀ.ਆਈ.ਏ. ਦਾ ਮਜ਼ਾਕ ਉਡਾਉਂਦਾ ਦਿਖਾਈ ਦੇ ਰਿਹਾ ਸੀ। 

ਇਹ ਵੀ ਪੜ੍ਹੋ: ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ

ਨਾਇਕ ਨੇ ਕਰਾਚੀ ਵਿੱਚ ਕਿਹਾ ਸੀ, "ਮੈਂ ਪਾਕਿਸਤਾਨ ਆ ਰਿਹਾ ਸੀ ਅਤੇ ਮੇਰਾ ਸਾਮਾਨ 1000 ਕਿਲੋਗ੍ਰਾਮ ਸੀ। ਮੈਂ ਪੀ.ਆਈ.ਏ. ਦੇ ਸੀ.ਈ.ਓ. ਨਾਲ ਗੱਲ ਕੀਤੀ। ਸਟੇਸ਼ਨ ਮੈਨੇਜਰ ਨੇ ਮੈਨੂੰ ਕਿਹਾ ਕਿ ਉਹ ਮੇਰੇ ਲਈ ਕੁਝ ਵੀ ਕਰਨ ਲਈ ਤਿਆਰ ਹਨ। ਮੈਂ ਜਵਾਬ ਦਿੱਤਾ, 'ਮੇਰੇ ਕੋਲ 500 ਤੋਂ 600 ਕਿਲੋਗ੍ਰਾਮ ਵਾਧੂ ਸਮਾਨ ਹੈ।' ਉਨ੍ਹਾਂ ਨੇ ਮੈਨੂੰ 50 ਫ਼ੀਸਦੀ ਛੋਟ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ ਕਿ ਜਾਂ ਤਾਂ ਮੈਨੂੰ ਮੁਫ਼ਤ ਵਿਚ ਸਾਮਾਨ ਲਿਜਾਣ ਦਿਓ ਜਾਂ ਫਿਰ ਗੱਲ ਨੂੰ ਇੱਥੇ ਹੀ ਖ਼ਤਮ ਕਰ ਦਿਓ।'

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ

ਉਸ ਨੇ ਕਿਹਾ, "ਭਾਰਤ ਵਿੱਚ ਮੈਨੂੰ ਮੁਫ਼ਤ ਵਿਚ ਛੱਡ ਦਿੱਤਾ ਜਾਂਦਾ ਹੈ, ਕਿਉਂਕਿ ਉਹ ਮੈਨੂੰ ਦੇਖਦੇ ਹੀ 1000-2000 ਕਿਲੋਗ੍ਰਾਮ ਸਾਮਾਨ ਮਾਫ਼ ਕਰ ਦਿੰਦੇ ਹਨ ਅਤੇ ਇੱਥੇ ਪਾਕਿਸਤਾਨ ਵਿੱਚ, ਜਿੱਥੇ ਮੈਂ ਸਰਕਾਰ ਦਾ ਮਹਿਮਾਨ ਹਾਂ ਅਤੇ ਮੇਰੇ ਵੀਜ਼ੇ 'ਤੇ 'ਸਟੇਟ ਗੈਸਟ' ਦੀ ਮੋਹਰ ਲੱਗੀ ਹੈ। ਸੀ.ਈ.ਓ.ਵੱਲੋਂ ਮੈਨੂੰ 50 ਫ਼ੀਸਦੀ ਦੀ ਛੋਟ ਦੇਣ 'ਤੇ ਮੈਂ ਬਹੁਤ ਨਿਰਾਸ਼ ਹੋਇਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਤੁਹਾਡੀ ਛੋਟ ਨਹੀਂ ਚਾਹੀਦੀ... ਮੈਨੂੰ ਬੁਰਾ ਲੱਗਾ ਹੈ, ਪਰ ਇਹ ਸੱਚ ਹੈ, ਪਾਕਿਸਤਾਨ ਦੀ ਇਹੀ ਸਥਿਤੀ ਹੈ।" ਨਾਇਕ ਦੀਆਂ ਟਿੱਪਣੀਆਂ ਉਸ ਦੇ ਕੱਟੜਪੰਥੀ ਪੈਰੋਕਾਰਾਂ ਸਮੇਤ ਪਾਕਿਸਤਾਨੀਆਂ ਨੂੰ ਚੰਗੀਆਂ ਨਹੀਂ ਲੱਗੀਆਂ।

ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਦੁਰਗਾ ਪੂਜਾ ਪੰਡਾਲ ’ਤੇ ਸੁੱਟਿਆ ਗਿਆ ਪੈਟਰੋਲ ਬੰਬ, ਮਚੀ ਹਫੜਾ-ਦਫੜੀ

ਇੱਕ ਪਾਕਿਸਤਾਨੀ ਕੰਟੈਂਟ ਕ੍ਰਿਏਟਰ ਨੇ ਟਵਿੱਟਰ 'ਤੇ ਪੋਸਟ ਕਰਕੇ ਲਿਖਿਆ, "ਜਿਸ ਨੇ ਵੀ ਜ਼ਾਕਿਰ ਨਾਇਕ ਨੂੰ ਸੱਦਾ ਦਿੱਤਾ, ਕਿਰਪਾ ਕਰਕੇ ਉਸਨੂੰ ਦੁਬਾਰਾ ਨਾ ਬੁਲਾਓ! ਹਾਲਾਂਕਿ, ਪੀ.ਆਈ.ਏ. ਨੂੰ ਪੂਰੀ ਕੀਮਤ ਮੰਗਣੀ ਚਾਹੀਦੀ ਸੀ। ਕੋਈ ਅਸਲ ਇਸਲਾਮੀ ਪ੍ਰਚਾਰਕ ਕਦੇ ਵੀ ਵਿਸ਼ੇਸ਼ ਸੁਵਿਧਾ ਦੀ ਮੰਗ ਨਹੀਂ ਕਰਦਾ- ਜਾਂ ਘੱਟੋ ਘੱਟ,ਜਦੋਂ ਉਸਨੂੰ ਇਹ ਨਹੀਂ ਮਿਲਦਾ ਤਾਂ ਉਹ ਇਸ ਦੀ ਜਨਤਕ ਤੌਰ 'ਤੇ ਸ਼ਿਕਾਇਤ ਨਹੀਂ ਕਰੇਗਾ!”

ਇਹ ਵੀ ਪੜ੍ਹੋ: ਨਹੀਂ ਹੋਈ ਕੋਈ ਠੋਸ ਗੱਲਬਾਤ; ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ, ਸਬੰਧਾਂ 'ਚ ਤਣਾਅ ਜਾਰੀ

ਪਾਕਿਸਤਾਨ ਵਿੱਚ ਲਿੰਗ ਸਮਾਨਤਾ ਲਈ ਲੜਨ ਵਾਲੀ ਪੱਤਰਕਾਰ ਅਬਸਾ ਕੋਮਲ ਨੇ ਲਿਖਿਆ, "ਇਹ ਆਦਮੀ ਜ਼ਾਕਿਰ ਨਾਇਕ ਸੋਚਦਾ ਹੈ ਕਿ 13-14 ਸਾਲ ਦੀਆਂ ਅਨਾਥ ਲੜਕੀਆਂ 'ਖਵਾਤੀਨ' (ਵੱਡੀਆਂ) ਹਨ ਅਤੇ ਉਹ ਉਨ੍ਹਾਂ ਨਾਲ ਸਟੇਜ ਸ਼ੇਅਰ ਨਹੀਂ ਕਰ ਸਕਦਾ। ਉਹ ਜਨਤਕ ਤੌਰ 'ਤੇ ਬੈਗੇਜ ਫੀਸ ਮਾਫ ਕਰਨ ਤੋਂ ਇਨਕਾਰ ਕਰਨ ਲਈ ਰਾਸ਼ਟਰੀ ਏਅਰਲਾਈਨਜ਼ ਦੀ ਆਲੋਚਨਾ ਕਰਦਾ ਹੈ। ਇਹ ਵੀ ਕਹਿੰਦਾ ਹੈ ਕਿ ਜਿਹੜੀਆਂ ਔਰਤਾਂ ਕਿਸੇ ਦੀ ਦੂਜੀ ਪਤਨੀ ਬਣਨ ਦੀ ਬਜਾਏ ਅਣਵਿਆਹੀਆਂ ਰਹਿਣ ਦੀ ਚੋਣ ਕਰਦੀਆਂ ਹਨ, ਉਹ ਜਨਤਕ ਜਾਇਦਾਦ (ਬਾਜਾਰੂ) ਹਨ। ਉਹ ਇੱਕ ਪਸ਼ਤੂਨ ਲੜਕੀ ਨੂੰ ਪੀਡੋਫਿਲੀਆ ਬਾਰੇ ਵਿਚ ਜਾਇਜ਼ ਸਵਾਲ ਪੁੱਛਣ ਲਈ ਵੀ ਡਾਂਟਦਾ ਹੈ। ਇਸ ਸਭ ਦੇ ਬਾਵਜੂਦ, ਕੁਝ ਹੋਰ ਪੈਰੋਕਾਰ ਅਤੇ ਕੁਝ ਦਿਮਾਗੀ ਤੌਰ 'ਤੇ ਡੈੱਡ ਲੋਕ ਉਸ ਦਾ ਬਚਾਅ ਕਰ ਰਹੇ ਹਨ। ਰਾਜ ਨੂੰ ਸਮਝਦਾਰ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਹੈ, ਸਾਡੇ ਕੋਲ ਪਹਿਲਾਂ ਹੀ ਸੜਕਾਂ 'ਤੇ ਘੁੰਮਣ ਵਾਲੇ ਅਜਿਹੇ ਬਹੁਤ ਸਾਰੇ ਲੋਕ ਹਨ! ਇਹ ਰੌਂਗ ਨੰਬਰ ਹੈ!'

ਇਹ ਵੀ ਪੜ੍ਹੋ: ਪੰਨੂ ਦੀ ਕੈਨੇਡਾ ਅਤੇ ਅਮਰੀਕਾ ’ਚ ਨਹੀਂ ਗਲ ਰਹੀ ਦਾਲ, ਹੁਣ ਡ੍ਰੈਗਨ ਦਾ ਕਰਨ ਲੱਗਾ ਗੁਣਗਾਨ

ਇਹ ਮਹਿਸੂਸ ਕਰਦੇ ਹੋਏ ਕਿ ਉਸ ਦੀਆਂ ਟਿੱਪਣੀਆਂ ਦੀ ਭਾਰੀ ਆਲੋਚਨਾ ਹੋਈ ਹੈ, ਨਾਇਕ ਨੇ ਜਨਤਕ ਤੌਰ 'ਤੇ ਮਾਫ਼ੀ ਮੰਗੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਇਸ ਬਾਰੇ ਲਗਭਗ ਭੁੱਲ ਗਿਆ ਸੀ, ਕਿਉਂਕਿ ਉਸਦਾ ਅੰਤਮ ਟੀਚਾ ਅਜਿਹੇ ਦੁਨਿਆਵੀ ਮਾਮਲਿਆਂ 'ਤੇ ਧਿਆਨ ਕੇਂਦਰਤ ਕਰਨ ਦੀ ਬਜਾਏ "ਸਵਰਗ ਦਾ ਪਾਸਪੋਰਟ" ਪ੍ਰਾਪਤ ਕਰਨਾ ਹੈ। ਉਸਨੇ ਇੱਕ ਸਮਾਗਮ ਦੌਰਾਨ ਦਰਸ਼ਕਾਂ ਨੂੰ ਕਿਹਾ, 'ਜੇਕਰ ਮੇਰੇ ਸ਼ਬਦਾਂ ਨਾਲ ਮੇਰੇ ਪਾਕਿਸਤਾਨੀ ਭਰਾਵਾਂ ਨੂੰ ਕੋਈ ਅਸੁਵਿਧਾ ਹੋਈ ਹੈ, ਤਾਂ ਮੈਂ ਦਿਲੋਂ ਮੁਆਫੀ ਮੰਗਦਾ ਹਾਂ।' ਨਾਇਕ ਧਾਰਮਿਕ ਨਫ਼ਰਤ ਅਤੇ ਕੱਟੜਪੰਥ ਨੂੰ ਭੜਕਾਉਣ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਵਿੱਚ ਭਾਰਤ ਵਿੱਚ ਲੋੜੀਂਦਾ ਹੈ। ਉਸ ਨੂੰ ਆਪਣੀ ਜੇਹਾਦੀ ਮਾਨਸਿਕਤਾ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News