ਫਰਾਂਸ ਨੇ ਇਜ਼ਰਾਈਲ ਨੂੰ ਗਾਜ਼ਾ, ਲੇਬਨਾਨ ''ਚ ਫੌਜੀ ਕਾਰਵਾਈਆਂ ਨੂੰ ਬੰਦ ਕਰਨ ਦੀ ਕੀਤੀ ਅਪੀਲ
Friday, Oct 18, 2024 - 01:14 PM (IST)
ਪੈਰਿਸ (ਏਜੰਸੀ)- ਫਰਾਂਸ ਨੇ ਇਜ਼ਰਾਈਲ ਨੂੰ ਗਾਜ਼ਾ ਅਤੇ ਲੇਬਨਾਨ ਵਿਚ ਆਪਣੀਆਂ ਫੌਜੀ ਕਾਰਵਾਈਆਂ ਬੰਦ ਕਰਨ ਅਤੇ ਸਿਆਸੀ ਗੱਲਬਾਤ ਵੱਲ ਵਧਣ ਦੀ ਅਪੀਲ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬ੍ਰਸੇਲਜ਼ ਵਿਚ ਯੂਰਪੀ ਸੰਘ ਦੇ ਸੰਮੇਲਨ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, "ਫਰਾਂਸ ਨੇ ਇਜ਼ਰਾਈਲ ਨੂੰ ਲੇਬਨਾਨ ਵਿਚ ਆਪਣੀ ਫੌਜੀ ਕਾਰਵਾਈਆਂ ਬੰਦ ਕਰਨ, ਜ਼ਮੀਨੀ ਕਾਰਵਾਈ ਸ਼ੁਰੂ ਨਾ ਕਰਨ ਅਤੇ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਦਾ,ਖਾਸ ਤੌਰ 'ਤੇ UNIFIL ਸ਼ਾਂਤੀ ਰੱਖਿਅਕਾਂ ਦੇ ਸਬੰਧ ਵਿਚ ਸਨਮਾਨ ਕਰਨ ਦੀ ਮੰਗ ਕੀਤੀ ਹੈ।"
ਇਹ ਵੀ ਪੜ੍ਹੋ: ਟਰੰਪ ਨੇ ਭੀੜ ਦੇ ਸਾਹਮਣੇ ਲਾਏ ਠੁਮਕੇ; ਸੰਗੀਤ ਸਮਾਰੋਹ 'ਚ ਬਦਲੀ ਚੋਣ ਰੈਲੀ (ਵੇਖੇ ਵੀਡੀਓ)
ਉਨ੍ਹਾਂ ਕਿਹਾ ਕਿ ਹਮਾਸ ਨੇਤਾ ਯਾਹਿਆ ਸਿਨਵਰ ਦੇ ਮਾਰੇ ਜਾਣ ਮਗਰੋਂ ਜੰਗ ਨੂੰ ਖਤਮ ਕਰਨ ਦਾ ਮੌਕਾ ਬਣ ਜਾਣਾ ਚਾਹੀਦਾ ਹੈ। ਮੈਕਰੋਨ ਨੇ ਕਿਹਾ, "ਸਾਨੂੰ ਫੌਜੀ ਕਾਰਵਾਈ ਨੂੰ ਰੋਕਣ, ਗਾਜ਼ਾ ਵਿੱਚ ਜੰਗਬੰਦੀ ਨੂੰ ਅਪਣਾਉਣ ਅਤੇ ਇਜ਼ਰਾਈਲ ਅਤੇ ਫਲਸਤੀਨੀਆਂ ਲਈ ਇੱਕ ਭਰੋਸੇਯੋਗ ਸਿਆਸੀ ਦ੍ਰਿਸ਼ਟੀਕੋਣ ਨੂੰ ਖੋਲ੍ਹਣ ਦੀ ਲੋੜ ਹੈ।" ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਹਮਾਸ ਦੇ ਨੇਤਾ ਸਿਨਵਰ ਨੂੰ ਦੱਖਣੀ ਗਾਜ਼ਾ ਪੱਟੀ ਵਿੱਚ ਇੱਕ ਕਾਰਵਾਈ ਵਿੱਚ ਮਾਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮਾਰਿਆ ਗਿਆ ਹਮਾਸ ਨੇਤਾ ਯਾਹਿਆ ਸਿਨਵਰ, ਇਜ਼ਰਾਈਲੀ PM ਬੋਲੇ- ਜੰਗ ਅਜੇ ਖ਼ਤਮ ਨਹੀਂ ਹੋਈ
ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਵੱਡਾ ਰਾਕੇਟ ਹਮਲਾ ਹੋਇਆ ਸੀ। ਇਸ ਤੋਂ ਇਲਾਵਾ, ਫਲਸਤੀਨੀ ਅੰਦੋਲਨ ਹਮਾਸ ਦੇ ਲੜਾਕਿਆਂ ਨੇ ਸਰਹੱਦੀ ਖੇਤਰਾਂ ਵਿੱਚ ਘੁਸਪੈਠ ਕੀਤੀ, ਸੈਨਿਕਾਂ ਅਤੇ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਅਤੇ ਲੋਕਾਂ ਨੂੰ ਬੰਧਕ ਬਣਾ ਲਿਆ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਿਆਂ ਦੌਰਾਨ ਲਗਭਗ 1,200 ਲੋਕ ਮਾਰੇ ਗਏ ਸਨ। ਜਵਾਬ ਵਿੱਚ, ਇਜ਼ਰਾਈਲੀ ਰੱਖਿਆ ਬਲਾਂ ਨੇ ਗਾਜ਼ਾ ਪੱਟੀ ਵਿੱਚ ਆਪ੍ਰੇਸ਼ਨ ਆਇਰਨ ਤਲਵਾਰ ਸ਼ੁਰੂ ਕੀਤਾ ਅਤੇ ਐਨਕਲੇਵ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਦਾ ਐਲਾਨ ਕੀਤਾ। ਸਥਾਨਕ ਸਿਹਤ ਅਧਿਕਾਰੀਆਂ ਦੇ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 42,400 ਤੋਂ ਵੱਧ ਹੋ ਗਈ ਹੈ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8