ਸ਼ਾਹਬਾਜ਼ ਸ਼ਰੀਫ਼ ਨੇ ਬਾਈਡੇਨ ਨੂੰ ਲਿਖੀ ਚਿੱਠੀ, ਜੇਲ੍ਹ ''ਚ ਬੰਦ ਪਾਕਿ ਔਰਤ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

Friday, Oct 18, 2024 - 05:48 PM (IST)

ਸ਼ਾਹਬਾਜ਼ ਸ਼ਰੀਫ਼ ਨੇ ਬਾਈਡੇਨ ਨੂੰ ਲਿਖੀ ਚਿੱਠੀ, ਜੇਲ੍ਹ ''ਚ ਬੰਦ ਪਾਕਿ ਔਰਤ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੱਤਰ ਲਿਖ ਕੇ ਉਸ ਪਾਕਿਸਤਾਨੀ ਔਰਤ ਦੀ ਰਿਹਾਈ ਦੀ ਬੇਨਤੀ ਕੀਤੀ ਹੈ, ਜੋ ਅੱਤਵਾਦ ਦੇ ਦੋਸ਼ 'ਚ ਅਮਰੀਕਾ 'ਚ 86 ਸਾਲ ਦੀ ਸਜ਼ਾ ਕੱਟ ਰਹੀ ਹੈ। ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਦੀ ਇਕ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਸ਼ਰੀਫ ਦੇ ਪੱਤਰ ਦੀ ਇਕ ਕਾਪੀ ਅਦਾਲਤ ਨੂੰ ਸੌਂਪੀ ਗਈ, ਜੋ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਨਿਊਰੋਲੋਜਿਸਟ ਆਫੀਆ ਸਿੱਦੀਕੀ ਦੀ ਭੈਣ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ।

ਇਹ ਵੀ ਪੜ੍ਹੋ: 'ਪੂਰੀ ਦੁਨੀਆ ਲਈ ਚੰਗਾ ਦਿਨ' - ਹਮਾਸ ਨੇਤਾ ਸਿਨਵਰ ਦੀ ਹੱਤਿਆ 'ਤੇ ਬੋਲੇ ਜੋਅ ਬਾਈਡੇਨ

ਆਫੀਆ ਨੂੰ 2010 ਵਿੱਚ ਅਮਰੀਕੀ ਨਾਗਰਿਕਾਂ ਦੀ ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਆਫੀਆ ਉਦੋਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਸ਼ੱਕ ਦੇ ਘੇਰੇ ਵਿੱਚ ਆਈ, ਜਦੋਂ ਉਸਨੇ ਅਮਰੀਕਾ ਛੱਡ ਦਿੱਤਾ ਅਤੇ 11 ਸਤੰਬਰ 2011 ਨੂੰ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਖੁਦ-ਘੋਸ਼ਿਤ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਨਾਲ ਵਿਆਹ ਕਰ ਲਿਆ। 2008 ਵਿੱਚ ਉਹ ਅਫਗਾਨਿਸਤਾਨ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਝੜਪ ਵਿੱਚ ਜ਼ਖ਼ਮੀ ਹੋ ਗਈ ਸੀ। ਚਸ਼ਮਦੀਦਾਂ ਮੁਤਾਬਕ ਉਸ ਨੇ ਅਮਰੀਕੀ ਅਧਿਕਾਰੀਆਂ 'ਤੇ ਗੋਲੀ ਚਲਾਈ ਸੀ।

ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼

ਸ਼ਰੀਫ਼ ਦੇ 13 ਅਕਤੂਬਰ ਨੂੰ ਭੇਜੇ ਗਏ ਪੱਤਰ ਦੀ ਇਕ ਕਾਪੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਾਈਡੇਨ ਨੂੰ ਦੱਸਿਆ ਕਿ ਆਫੀਆ ਨੇ 16 ਸਾਲ ਜੇਲ੍ਹ ਵਿੱਚ ਬਿਤਾਅ ਚੁੱਕੀ ਹੈ। ਉਨ੍ਹਾਂ  ਲਿਖਿਆ ਕਿ ਇਸ ਕੇਸ ਨੂੰ “ਦਇਆ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ।” ਸ਼ਰੀਫ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ, ਕਈ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਨਾਲ ਕੂਟਨੀਤਕ ਤੌਰ 'ਤੇ ਮੁਲਾਕਾਤ ਕੀਤੀ ਅਤੇ ਉਸ ਨੂੰ ਮਿਲ ਰਹੇ ਇਲਾਜ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ, ਜਿਸ ਨਾਲ ਉਸ ਦੀ ਪਹਿਲਾਂ ਤੋਂ ਹੀ ਕਮਜ਼ੋਰ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਗੰਭੀਰ ਪ੍ਰਭਾਵ ਪਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਦੇ ਮੁਲਾਂਕਣ ਦਾ ਹਵਾਲਾ ਦਿੰਦੇ ਹੋਏ ਲਿਖਿਆ, 'ਅਸਲ ਵਿੱਚ, ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੀ ਜਾਨ ਲੈ ਸਕਦੀ ਹੈ।' ਉਨ੍ਹਾਂ ਨੇ ਬਾਈਡੇਨ ਨੂੰ ਅਪੀਲ ਕੀਤੀ ਕਿ ਉਹ ਆਫੀਆ ਦੀ ਭੈਣ ਦੀ ਮੁਆਫੀ ਦੀ ਪਟੀਸ਼ਨ ਨੂੰ ਸਵੀਕਾਰ ਕਰਨ ਅਤੇ ਮਨੁੱਖੀ ਆਧਾਰ 'ਤੇ ਉਸਦੀ ਰਿਹਾਈ ਦਾ ਆਦੇਸ਼ ਦੇਣ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਦੀ ਜੰਗ 'ਚ ਕਿਮ ਜੋਂਗ ਦੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News