ਲੇਹ ਦੇ ਖਤਰਨਾਕ ਇਲਾਕੇ ''ਚ ਤਾਇਨਾਤ ਜਵਾਨਾਂ ਨੂੰ SBI ਨੇ ਦਿੱਤਾ ਐਂਬੂਲੈਂਸ ਦਾ ਤੋਹਫਾ

09/13/2019 4:43:57 PM

ਨੈਸ਼ਨਲ ਡੈਸਕ (ਨਰੇਸ਼ ਕੁਮਾਰ)— ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੇ ਆਪਣੇ ਸੋਸ਼ਲ ਕਾਰਪੋਰੇਟ ਰਿਸਪੋਨਸਿਬਲਟੀ ਪ੍ਰੋਗਰਾਮ ਦੇ ਅਧੀਨ ਲੇਹ ਦੇ ਖਤਰਨਾਕ ਇਲਾਕੇ 'ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ 153 ਜਨਰਲ ਹਸਪਤਾਲ ਨੂੰ ਕਾਰਡੀਅਕ ਐਂਡ ਕ੍ਰਿਟੀਕਲ ਕੇਅਰ ਐਂਬੂਲੈਂਸ ਗਿਫਟ ਕੀਤੀ ਗਈ। ਐਂਬੂਲੈਂਸ ਦੀ ਚਾਬੀ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਵਲੋਂ 'ਫਾਇਰ ਐਂਡ ਫਰੀ' ਕਾਪਰਜ਼ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਨੂੰ ਪ੍ਰਦਾਨ ਕੀਤੀ ਗਈ। ਇੱਥੇ ਐਂਬੂਲੈਂਸ ਸੇਵਾ ਲੇਹ ਦੇ ਘੱਟ ਆਕਸੀਜਨ ਵਾਲੇ ਅਤੇ ਮੌਸਮ ਦੇ ਲਿਹਾਜ ਨਾਲ ਖਤਰਨਾਕ ਖੇਤਰ 'ਚ ਤਾਇਨਾਤ ਫੌਜ ਦੇ ਜਵਾਨਾਂ ਤੋਂ ਇਲਾਵਾ ਐਕਸ ਸਰਵਿਸ ਮੈਨ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ।PunjabKesariਲੇਹ 'ਚ ਤਾਇਨਾਤ ਜਵਾਨਾਂ ਨੂੰ ਆਕਸੀਜਨ ਦੀ ਕਮੀ ਕਾਰਨ ਹਾਈ ਐਲਟੀਟਿਊਡ ਪਲਮੋਨਰੀ ਏਡਿਮਾ, ਹਾਈ ਅਲਟੀਟਿਊਡ ਸੇਰੇਬਲ ਏਡਿਮਾ, ਸੇਰੇਬਲ ਵੇਨਸ ਥ੍ਰੋਨਬੋਸਿਸ ਤੋਂ ਇਲਾਵਾ ਮੇਸੇਂਟਿਕ ਵੇਨਸ ਥ੍ਰੋਨਬੋਸਿਸ ਵਰਗੀਆਂ ਬੀਮਾਰੀਆਂ ਨਾਲ ਜੂਝਣਾ ਪੈਂਦਾ ਹੈ। ਜਵਾਨਾਂ ਨੂੰ ਦਿਲ ਦੇ ਦੌਰੇ ਵਰਗੀ ਸਥਿਤੀ 'ਚ ਤੁਰੰਤ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਹੁਣ ਕਾਰਡੀਏਕ ਐਂਡ ਕ੍ਰਿਟੀਕਲ ਕੇਅਰ ਐਂਬੂਲੈਂਸ ਦੇ ਆਉਣ ਨਾਲ ਹਸਪਤਾਲ 'ਚ ਪਹੁੰਚਣ ਤੋਂ ਪਹਿਲਾਂ ਹੀ ਟਰੇਨਡ ਸਟਾਫ ਵਲੋਂ ਐਂਬੂਲੈਂਸ ਹੀ 'ਚ ਜ਼ਰੂਰੀ ਜਾਂਚ ਕੀਤੀ ਜਾ ਸਕੇਗੀ। ਇਸ ਨਾਲ ਨਾ ਸਿਰਫ਼ ਸਮੇਂ ਰਹਿੰਦੇ ਮਰੀਜ਼ ਨੂੰ ਰਾਹਤ ਮਿਲੇਗੀ ਸਗੋਂ ਉਸ ਦੀ ਜਾਨ ਵੀ ਬਚਾਈ ਜਾ ਸਕੇਗੀ।PunjabKesariਐੱਸ.ਬੀ.ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਫੌਜ ਅਤੇ ਐੱਸ.ਬੀ.ਆਈ. ਦਾ ਰਿਸ਼ਤਾ ਬਹੁਤ ਪੁਰਾਣਾ ਅਤੇ ਅਟੁੱਟ ਹੈ। ਐੱਸ.ਬੀ.ਆਈ. ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਲਈ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ। ਇਹ ਇਕਲੌਤਾ ਬੈਂਕ ਹੈ ਜੋ ਖਤਰਨਾਕ ਇਲਾਕੇ 'ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਅੱਜ ਮੈਨੂੰ ਬੈਂਕ ਵਲੋਂ ਫੌਜ ਦੇ ਜਵਾਨਾਂ ਲਈ ਇਹ ਤੋਹਫਾ ਦਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਫੌਜ ਦੇ ਜਵਾਨ ਸਾਡੀ ਰੱਖਿਆ ਲਈ ਜਿਸ ਤਰ੍ਹਾਂ ਦੇ ਤੰਗ ਹਾਲਾਤਾਂ 'ਚ ਕੰਮ ਕਰਦੇ ਹਨ ਅਤੇ ਆਪਣਾ ਸਭ ਕੁਝ ਤਿਆਗ ਦਿੰਦੇ ਹਨ, ਉਸ ਦਾ ਕੋਈ ਮੁੱਲ ਨਹੀਂ ਹੋ ਸਕਦਾ।PunjabKesariਕਾਪਰਜ਼ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਨੇ ਦੱਸਿਆ ਕਿ ਫੌਜ ਵਲੋਂ ਚਲਾਇਆ ਜਾਂਦਾ 153 ਜਨਰਲ ਹਸਪਤਾਲ ਨਾ ਸਿਰਫ਼ ਇਕ ਲੱਖ ਦੇ ਕਰੀਬ ਜਵਾਨਾਂ, ਸਾਬਕਾ ਫੌਜੀਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ ਸਗੋਂ ਲੇਹ 'ਚ ਆਉਣ ਵਾਲੇ ਟੂਰਿਸਟ ਅਤੇ ਸਥਾਨਕ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਦਿੰਦਾ ਹੈ। ਇਸ ਐਂਬੂਲੈਂਸ ਦੇ ਆਉਣ ਨਾਲ ਖਤਰਨਾਕ ਇਲਾਕਿਆਂ 'ਚ ਤਾਇਨਾਤ ਜਵਾਨਾਂ ਨੂੰ ਚੰਗੀ ਸੇਵਾ ਮਿਲ ਸਕੇਗੀ ਅਤੇ ਕਈ ਲੋਕਾਂ ਦੀ ਜਾਨ ਬਚ ਸਕੇਗੀ, ਅਸੀਂ ਸਹਿਯੋਗ ਲਈ ਐੱਸ.ਬੀ.ਆਈ. ਦੇ ਆਭਾਰੀ ਹਾਂ।


DIsha

Content Editor

Related News