ਲੱਦਾਖ : ਲੇਹ ''ਚ ਜੁਲਾਈ ਮਹੀਨੇ ਦਰਜ ਕੀਤੀ ਸਭ ਤੋਂ ਵੱਧ ਬਾਰਿਸ਼, ਤੋੜਿਆ 67 ਸਾਲ ਦਾ ਰਿਕਾਰਡ

Sunday, Jul 30, 2023 - 11:12 AM (IST)

ਲੱਦਾਖ : ਲੇਹ ''ਚ ਜੁਲਾਈ ਮਹੀਨੇ ਦਰਜ ਕੀਤੀ ਸਭ ਤੋਂ ਵੱਧ ਬਾਰਿਸ਼, ਤੋੜਿਆ 67 ਸਾਲ ਦਾ ਰਿਕਾਰਡ

ਲੇਹ- ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਦੇ ਲੇਹ 'ਚ ਜੁਲਾਈ ਮਹੀਨੇ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਉੱਥੇ ਬਾਰਿਸ਼ ਨੇ 67 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 1956 'ਚ 51.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਜੋ ਜੁਲਾਈ 2023 'ਚ 57.0 ਮਿਲੀਮੀਟਰ ਦਰਜ ਕੀਤੀ ਗਈ ਹੈ। ਜੁਲਾਈ 2023 'ਚ ਸਭ ਤੋਂ ਸ਼ਾਨਦਾਰ 48 ਘੰਟੇ ਦੀ ਬਾਰਿਸ਼ ਲਾਹੌਲ ਦੇ ਗੋਂਧਲਾ 'ਚ ਦਰਜ ਕੀਤੀ ਗਈ। ਇੱਥੇ 9-10 ਜੁਲਾਈ ਨੂੰ 202 ਮਿਲੀਮੀਟਰ ਬਾਰਿਸ਼ ਪਈ ਸੀ। 

PunjabKesari

ਉੱਥੇ ਹੀ ਐਤਵਾਰ ਨੂੰ ਲੇਹ 'ਚ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਕਿਉਂਕਿ ਇੱਥੇ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਲਗਭਗ 14 ਡਿਗਰੀ ਹੇਠਾਂ ਦਰਜ ਕੀਤਾ ਗਿਆ। ਹਾਲਾਂਕਿ ਘਾਟੀ 'ਚ ਕੁਝ ਥਾਵਾਂ 'ਤੇ ਠੰਡ ਨਾਲ ਮਾਮੂਲੀ ਰਾਹਤ ਮਿਲੀ। ਸ਼੍ਰੀਨਗਰ 'ਚ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੇਹ 'ਚ ਘੱਟੋ- ਘੱਟ ਤਾਪਮਾਨ ਜ਼ੀਰੋ ਤੋਂ 13.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਜ਼ੀਰੋ ਤੋਂ 12 ਡਿਗਰੀ ਸੈਲਸੀਅਸ ਹੇਠਾਂ ਤੋਂ ਲਗਭਗ 2 ਡਿਗਰੀ ਘੱਟ ਹੈ। ਲੇਹ ਰਾਜ 'ਚ ਸਭ ਤੋਂ ਠੰਡਾ ਸਥਾਨ ਦਰਜ ਕੀਤਾ ਗਿਆ ਹੈ। ਸ਼੍ਰੀਨਗਰ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਪਿਛਲੀ ਰਾਤ ਦੇ ਜ਼ੀਰੋ ਤੋਂ 4.9 ਡਿਗਰੀ ਸੈਲਸੀਅਤ ਤੋਂ ਥੋੜ੍ਹਾ ਵੱਧ ਹੈ, ਜੋ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News