ਕਾਂਗਰਸੀ ਵਿਧਾਇਕ ਨੂੰ ਉਧਵ ਕੈਬਨਿਟ ''ਚ ਨਹੀਂ ਮਿਲੀ ਥਾਂ, ਸਮਰਥਕਾਂ ਨੇ ਦਫਤਰ ''ਚ ਕੀਤੀ ਭੰਨ-ਤੋੜ

Tuesday, Dec 31, 2019 - 07:34 PM (IST)

ਕਾਂਗਰਸੀ ਵਿਧਾਇਕ ਨੂੰ ਉਧਵ ਕੈਬਨਿਟ ''ਚ ਨਹੀਂ ਮਿਲੀ ਥਾਂ, ਸਮਰਥਕਾਂ ਨੇ ਦਫਤਰ ''ਚ ਕੀਤੀ ਭੰਨ-ਤੋੜ

ਪੁਣੇ — ਭੋਰ ਦੇ ਕਾਂਗਰਸ ਦੇ ਵਿਧਾਇਕ ਸੰਗ੍ਰਾਮ ਥੋਪਟੇ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਪਾਰਟੀ ਦਫਤਰ 'ਤੇ ਹਮਲਾ ਕੀਤਾ। ਮੁੱਖ ਮੰਤਰੀ ਉਧਵ ਠਾਕਰੇ ਨੇ ਸੋਮਵਾਰ ਨੂੰ 36 ਮੰਤਰੀਆਂ ਨੂੰ ਸ਼ਾਮਲ ਕਰ ਪੂਰੇ ਮਹੀਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਸੀ। ਮੰਤਰੀ ਮੰਡਲ 'ਚ ਹੁਣ 43 ਮੈਂਬਰ ਹੋ ਗਏ ਹਨ।
ਪੁਲਸ ਨੇ ਦੱਸਿਆ ਕਿ ਥੋਪਟੇ ਦੇ ਸਮਰਥਕਾਂ ਨੇ ਕਾਂਗਰਸ ਭਵਨ 'ਤੇ ਹਮਲਾ ਕੀਤਾ ਅਤੇ ਉਸ 'ਚ ਭੰਨ-ਤੋੜ ਕੀਤੀ। ਉਨ੍ਹਾਂ ਨੇ ਥੋਪਟੇ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕਰਨ 'ਤੇ ਪਾਰਟੀ ਅਗਵਾਈ ਖਿਲਾਫ ਨਾਅਰੇਬਾਜੀ ਕੀਤੀ। ਥੋਪਟੇ ਸਾਬਕਾ ਮੰਤਰੀ ਅਨੰਤਰਾਵ ਥੋਪਟੇ ਦੇ ਬੇਟੇ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸ਼ਿਵ ਸੇਨਾ-ਕਾਂਗਰਸ ਦੀ ਵਿਕਾਸ ਅਘਾੜੀ ਸਰਕਾਰ 'ਚ ਮੰਤਰੀ ਨਹੀਂ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਸਿਆਸੀ ਪਰਿਵਾਰਾਂ ਦੇ ਸਮਰਥਕਾਂ ਵਿਚਾਲੇ ਨਾਰਾਜ਼ਗੀ ਫੈਲ ਗਈ ਹੈ।


author

Inder Prajapati

Content Editor

Related News