ਹੁਣੇ ਛੱਡ ਦਿਓ ਈਰਾਨ! ਦੂਤਘਰ ਨੇ ਭਾਰਤੀਆਂ ਲਈ ਜਾਰੀ ਕਰ''ਤੀ ਵੱਡੀ ਐਡਵਾਈਜ਼ਰੀ
Wednesday, Jan 14, 2026 - 04:02 PM (IST)
ਤੇਹਰਾਨ: ਈਰਾਨ 'ਚ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਮੱਦੇਨਜ਼ਰ, ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। 14 ਜਨਵਰੀ 2026 ਨੂੰ ਜਾਰੀ ਕੀਤੇ ਗਏ ਇਨ੍ਹਾਂ ਤਾਜ਼ਾ ਨਿਰਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਜਿੰਨੀ ਜਲਦੀ ਹੋ ਸਕੇ ਇਰਾਨ ਛੱਡਣ ਦੀ ਅਪੀਲ ਕੀਤੀ ਗਈ ਹੈ।
ਵਪਾਰਕ ਉਡਾਣਾਂ ਰਾਹੀਂ ਵਾਪਸੀ ਦੀ ਸਲਾਹ
ਦੂਤਾਵਾਸ ਨੇ ਈਰਾਨ 'ਚ ਮੌਜੂਦ ਸਾਰੇ ਭਾਰਤੀ ਵਿਦਿਆਰਥੀਆਂ, ਸ਼ਰਧਾਲੂਆਂ, ਕਾਰੋਬਾਰੀਆਂ ਅਤੇ ਸੈਲਾਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਪਲਬਧ ਵਪਾਰਕ ਉਡਾਣਾਂ ਜਾਂ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਤੁਰੰਤ ਈਰਾਨ ਛੱਡ ਦੇਣ। ਇਹ ਐਡਵਾਈਜ਼ਰੀ ਭਾਰਤ ਸਰਕਾਰ ਵੱਲੋਂ 5 ਜਨਵਰੀ 2025 ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੀ ਗਈ ਹੈ।

ਸਾਵਧਾਨੀ ਵਰਤਣ ਦੇ ਨਿਰਦੇਸ਼
ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ (PIOs) ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ:
• ਬਹੁਤ ਜ਼ਿਆਦਾ ਸਾਵਧਾਨੀ ਵਰਤਣ।
• ਵਿਰੋਧ ਪ੍ਰਦਰਸ਼ਨਾਂ ਜਾਂ ਮੁਜ਼ਾਹਰਿਆਂ ਵਾਲੀਆਂ ਥਾਵਾਂ ਤੋਂ ਦੂਰ ਰਹਿਣ।
• ਭਾਰਤੀ ਦੂਤਾਵਾਸ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਸਥਾਨਕ ਮੀਡੀਆ ਰਾਹੀਂ ਤਾਜ਼ਾ ਹਾਲਾਤ 'ਤੇ ਨਜ਼ਰ ਰੱਖਣ।
• ਆਪਣੇ ਪਾਸਪੋਰਟ ਅਤੇ ਸ਼ਨਾਖਤੀ ਦਸਤਾਵੇਜ਼ ਹਮੇਸ਼ਾ ਆਪਣੇ ਕੋਲ ਤਿਆਰ ਰੱਖਣ।
ਰਜਿਸਟ੍ਰੇਸ਼ਨ ਅਤੇ ਮਦਦ ਲਈ ਹੈਲਪਲਾਈਨ
ਦੂਤਾਵਾਸ ਨੇ ਉਨ੍ਹਾਂ ਸਾਰੇ ਭਾਰਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ। ਇਸ ਦੇ ਲਈ https://www.meaers.com/request/home ਲਿੰਕ ਜਾਰੀ ਕੀਤਾ ਗਿਆ ਹੈ। ਜੇਕਰ ਇਰਾਨ ਵਿੱਚ ਇੰਟਰਨੈੱਟ ਦੀ ਸਮੱਸਿਆ ਕਾਰਨ ਕੋਈ ਭਾਰਤੀ ਨਾਗਰਿਕ ਰਜਿਸਟਰ ਨਹੀਂ ਕਰ ਪਾ ਰਿਹਾ, ਤਾਂ ਭਾਰਤ ਵਿੱਚ ਮੌਜੂਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਤਰਫੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਐਮਰਜੈਂਸੀ ਸੰਪਰਕ ਨੰਬਰ
ਦੂਤਾਵਾਸ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਹੇਠ ਲਿਖੇ ਨੰਬਰ ਅਤੇ ਈਮੇਲ ਜਾਰੀ ਕੀਤੇ ਹਨ:
• ਮੋਬਾਈਲ ਨੰਬਰ: +989128109115; +989128109109; +989128109102; +989932179359।
• ਈਮੇਲ: cons.tehran@mea.gov.in।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
