Breaking : ਅਮਰੀਕਾ ਨੇ ਛੇੜ ''ਤੀ ''ਜੰਗ''! ਉੱਡਾ ''ਤਾ ਕਾਰਾਕਾਸ ਨੇਵੀ ਬੇਸ
Saturday, Jan 03, 2026 - 12:36 PM (IST)
ਵਾਸ਼ਿੰਗਟਨ/ਕਾਰਾਕਾਸ : ਦੁਨੀਆ ਭਰ ਵਿੱਚ ਜੰਗ ਦੇ ਬੱਦਲ ਇੱਕ ਵਾਰ ਫਿਰ ਛਾ ਗਏ ਹਨ। ਅਮਰੀਕਾ ਨੇ ਵੈਨੇਜ਼ੁਏਲਾ 'ਤੇ ਇੱਕ ਵੱਡਾ ਹਮਲਾ ਕਰਦਿਆਂ ਉਸ ਦੀ ਰਾਜਧਾਨੀ ਕਾਰਾਕਾਸ ਸਥਿਤ ਇੱਕ ਵੱਡੇ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇਸ ਅਚਾਨਕ ਹੋਏ ਹਮਲੇ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਧਮਾਕਿਆਂ ਨਾਲ ਦਹਿਲਿਆ ਸ਼ਹਿਰ, ਹਿੱਲ ਗਈਆਂ ਇਮਾਰਤਾਂ
ਜਾਣਕਾਰੀ ਅਨੁਸਾਰ, ਇਹ ਹਮਲਾ ਸ਼ਨੀਵਾਰ ਤੜਕੇ ਕਰੀਬ 2 ਵਜੇ ਹੋਇਆ। ਪੇਂਟਾਗਨ ਨੇ ਸਿੱਧਾ ਕਾਰਾਕਾਸ ਦੇ ਨੇਵੀ ਬੇਸ 'ਤੇ ਨਿਸ਼ਾਨਾ ਸਾਧਿਆ। ਮੌਕੇ 'ਤੇ ਮੌਜੂਦ ਇਕ ਮੀਡੀਆ ਟੀਮ ਮੁਤਾਬਕ, ਪਹਿਲਾ ਧਮਾਕਾ ਰਾਤ 1:50 ਵਜੇ ਹੋਇਆ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਤੱਕ ਹਿੱਲ ਗਈਆਂ। ਰਾਜਧਾਨੀ ਵਿੱਚ ਘੱਟੋ-ਘੱਟ ਸੱਤ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।
ਬੰਬਾਰੀ ਤੋਂ ਤੁਰੰਤ ਬਾਅਦ ਕਾਰਾਕਾਸ ਦੇ ਕਈ ਹਿੱਸਿਆਂ ਵਿੱਚ ਬਿਜਲੀ ਗੁਲ ਹੋ ਗਈ, ਜਿਸ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਹਿਰ ਦੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ ਹਨ ਅਤੇ ਕਈ ਅਣਪਛਾਤੇ ਜਹਾਜ਼ ਉੱਡਦੇ ਹੋਏ ਦਿਖਾਈ ਦਿੱਤੇ। ਇਸ ਹਮਲੇ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ। ਫਿਲਹਾਲ ਇਸ ਹਮਲੇ ਵਿੱਚ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਪੂਰੀ ਜਾਣਕਾਰੀ ਆਉਣੀ ਬਾਕੀ ਹੈ।
