ਵੱਡੀ ਵਾਰਦਾਤ : ਸ਼ਰੇਆਮ ਗੋਲੀਆਂ ਮਾਰ ਕਰ 'ਤਾ ਨੇਤਾ ਦਾ ਕਤਲ, ਚਾਕੂ ਨਾਲ ਵੀ ਕੀਤੇ ਵਾਰ
Friday, Jul 11, 2025 - 01:39 PM (IST)

ਕੋਲਕਾਤਾ : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ 38 ਸਾਲਾ ਤ੍ਰਿਣਮੂਲ ਕਾਂਗਰਸ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਪਰੀ ਇਕ ਘਟਨਾ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਨੂੰ ਭੰਗਰ ਇਲਾਕੇ ਵਿੱਚ ਵਾਪਰੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਰਜ਼ਾਕ ਖਾਨ ਵਜੋਂ ਹੋਈ ਹੈ, ਜੋ ਕੈਨਿੰਗ ਈਸਟ ਦੇ ਵਿਧਾਇਕ ਸ਼ੌਕਤ ਮੁੱਲਾ ਦਾ ਕਰੀਬੀ ਸਾਥੀ ਸੀ।
ਇਹ ਵੀ ਪੜ੍ਹੋ - ਨਸ਼ੇ 'ਚ ਮਸਤੀ ਬਣੀ ਆਫ਼ਤ! ਸਟੰਟ ਕਰਦੇ ਮੁੰਡਿਆਂ ਨੇ ਦਰਿਆ 'ਚ ਵਾੜ੍ਹ 'ਤੀ ਥਾਰ, ਹੋਸ਼ ਉੱਡਾ ਦੇਵੇਗਾ ਪੂਰਾ ਮਾਮਲਾ
ਉਹਨਾਂ ਨੇ ਕਿਹਾ ਕਿ ਤ੍ਰਿਣਮੂਲ ਅਧਿਕਾਰੀ ਦੇ ਕਤਲ ਦੇ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਦੇ ਚਾਲਤਾਬੇਰੀਆਂ ਇਕਾਈ ਦੇ ਪ੍ਰਧਾਨ ਖਾਨ ਪਾਰਟੀ ਦੀ ਇਕ ਬੈਠਕ ਵਿਚ ਭਾਗ ਲੈਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਕੁਝ ਹਮਲਾਵਰਾਂ ਨੇ ਉਹਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਾਸ਼ੀਪੁਰ ਪੁਲਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਦੇ ਤਿੰਨ ਗੋਲੀਆਂ ਲੱਗੀਆਂ ਹਨ। ਹਮਲਾਵਰਾਂ ਨੇ ਕਈ ਵਾਰ ਖਾਨ 'ਤੇ ਚਾਕੂ ਨਾਲ ਹਮਲਾ ਵੀ ਕੀਤਾ।
ਇਹ ਵੀ ਪੜ੍ਹੋ - Weather Alert: ਇਨ੍ਹਾਂ 35 ਜ਼ਿਲ੍ਹਿਆਂ 'ਚ 5 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ, Red ਤੇ Orange ਅਲਰਟ ਜਾਰੀ
ਉਹਨਾਂ ਕਿਹਾ ਕਿ ਇਲਾਕੇ ਵਿਚ ਪੁਲਸ ਦੀ ਇਕ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਲਾ ਨੇ ਸਥਾਨਕ ਤ੍ਰਿਣਮੂਲ ਆਗੂ ਦੇ ਕਤਲ ਲਈ ਇੰਡੀਅਨ ਸੈਕੂਲਰ ਫਰੰਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤ੍ਰਿਣਮੂਲ ਵਿਧਾਇਕ ਦੇ ਦਾਅਵਾ ਕੀਤਾ, 'ਰਜ਼ਾਕ ਪਾਰਟੀ ਦੀਆਂ ਦੋ ਬੈਠਕਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਨੇ ਗੋਲੀਆਂ ਚਲਾਈਆਂ ਅਤੇ ਚਾਕੂ ਨਾਲ ਕਾਤਲਾਨਾ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਕਤਲ ਦੇ ਪਿੱਛੇ ਉਹ ਲੋਕ ਸ਼ਾਮਲ ਹਨ, ਜੋ ਭਾਂਗਰ ਵਿਚ ਆਪਣੀ ਪਰੜ ਗੁਆ ਰਹੇ ਹਨ। ਇਸ ਦੌਰਾਨ ਜਿਹੜੇ ਅਪਰਾਧੀਆਂ ਨੂੰ ਇੰਡੀਅਨ ਸੈਕੂਲਰ ਫਰੰਟ ਨੇ ਪਨਾਹ ਦਿੱਤੀ ਸੀ, ਉਹਨਾਂ ਲੋਕਾਂ ਨੇ ਹੀ ਰਜ਼ਾਨ ਦਾ ਕਤਲ ਕਰ ਦਿੱਤਾ। ਉਹ ਹਰ ਦਿਨ ਆਪਣਾ ਰਾਜਨੀਤਿਕ ਆਧਾਰ ਗੁਆ ਰਹੇ ਸਨ।'
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਵੇਰੇ-ਸਵੇਰੇ ਕੰਬ ਗਈ ਧਰਤੀ, ਆਇਆ ਜ਼ਬਰਦਸਤ ਭੂਚਾਲ
ਇਸ ਦੇ ਨਾਲ ਹੀ ਆਈਐੱਸਐੱਫ ਵਿਧਾਇਕ ਨਵਸਾਦ ਸਿੱਦੀਕੀ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਇਸ ਹੱਤਿਆ ਨੂੰ ਤ੍ਰਿਣਮੂਲ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਨਤੀਜਾ ਦੱਸਿਆ। ਭੰਗਰ ਅਕਸਰ ਇਲਾਕੇ ਦੇ ਕੰਟਰੋਲ ਨੂੰ ਲੈ ਕੇ ਆਈਐਸਐਫ ਅਤੇ ਤ੍ਰਿਣਮੂਲ ਸਮੂਹਾਂ ਵਿਚਕਾਰ ਰਾਜਨੀਤਿਕ ਝੜਪਾਂ ਦਾ ਗਵਾਹ ਬਣਦਾ ਹੈ।
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8