ਆਰ.ਐਸ.ਐਸ ਨੇਤਾ ਨੂੰ ਦਲਿਤ ਪ੍ਰਦਰਸ਼ਨਕਾਰੀ ਸਮਝ ਕੇ ਪੁਲਸ ਨੇ ਕੀਤਾ ਗ੍ਰਿਫਤਾਰ

Tuesday, Apr 03, 2018 - 05:06 PM (IST)

ਨੋਇਡਾ— ਆਰ.ਐਸ.ਐਸ ਨੇਤਾ ਅਤੇ ਡੀ.ਯੂ ਪ੍ਰੋਫੈਸਰ ਰਾਕੇਸ਼ ਸਿੰਨ੍ਹਾ ਨੂੰ ਸੋਮਵਾਰ ਨੋਇਡਾ ਪੁਲਸ ਨੇ ਦਲਿਤ ਪ੍ਰਦਰਸ਼ਨਕਾਰੀ ਸਮਝ ਕੇ ਗ੍ਰਿਫਤਾਰ ਕਰ ਲਿਆ। ਸਿੰਨ੍ਹਾ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ। 
ਹਜ਼ਾਰਾਂ ਦੀ ਸੰਖਿਆ 'ਚ ਪ੍ਰਦਰਸ਼ਨਕਾਰੀ ਐਸ.ਸੀ/ਐਸ.ਟੀ ਐਕਟ 'ਤੇ ਫੈਸਲੇ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ। ਨੋਇਡ ਦੇ ਗੌਤਮਬੁੱਧ ਨਗਰ 'ਚ ਵੀ ਪੁਲਸ ਦੀ ਟੀਮ ਗਠਿਤ ਕੀਤੀ ਗਈ ਤਾਂ ਜੋ ਇਲਾਕੇ 'ਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਅਤੇ ਪਥਰਾਅ ਦੀ ਘਟਨਾ ਨੂੰ ਕਾਬੂ ਕੀਤਾ ਜਾ ਸਕੇ।


ਰਾਕੇਸ਼ ਸਿੰਨ੍ਹਾ ਨੇ ਦੱਸਿਆ ਕਿ ਮੈਂ ਫਿਲਮ ਸਿਟੀ 'ਚ ਇਕ ਮੀਡੀਆ ਹਾਊਸ 'ਚ ਪੈਨਲ ਡਿਸਕਸ਼ਨ 'ਚ ਹਿੱਸਾ ਲੈਣ ਗਿਆ ਸੀ। ਉਦੋਂ ਮੈਂ ਪੁਲਸ ਵਾਲਿਆਂ ਨੇ ਜ਼ਬਰਦਸਤੀ ਜੀਪ 'ਚ ਬੈਠਾ ਲਿਆ। ਐਸ.ਐਚ.ਓ ਸਮੇਤ 8 ਪੁਲਸ ਕਰਮਚਾਰੀਆਂ ਨੇ ਮੇਰੇ ਨਾਲ ਬਦਸਲੂਕੀ ਕਰਦੇ ਹੋਏ ਗਲਤ ਭਾਸ਼ਾ ਦੀ ਵਰਤੋਂ ਕੀਤੀ। ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਗ੍ਰਿਫਤਾਰ ਕਿਉਂ ਕੀਤਾ ਹੈ ਤਾਂ ਪੁਲਸ ਵਾਲਿਆਂ ਨੇ ਕਿਹਾ ਤੁਸੀਂ ਜਾ ਸਕਦੇ ਹੋ। ਰਾਕੇਸ਼ ਸਿੰਨ੍ਹਾ ਨੇ ਪੁਲਸ ਤੋਂ ਅਪੀਲ ਕੀਤੀ ਕਿ ਕਿਸੇ ਦੇ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਨ ਤੋਂ ਪਹਿਲੇ ਘੱਟ ਤੋਂ ਘੱਟ ਤੁਸੀਂ ਲੋਕ ਉਸ ਵਿਅਕਤੀ ਦੇ ਮਾਣ ਦਾ ਧਿਆਨ ਰੱਖੋ।


ਪੁਲਸ ਨੇ ਬਾਅਦ 'ਚ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਾ ਕਿ ਮੈਂ ਦਲਿਤ ਪ੍ਰਦਰਸ਼ਨਕਾਰੀ ਹਾਂ ਅਤੇ ਇਸ ਲਈ ਗਲਤੀ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਂ ਉਨ੍ਹਾਂ ਤੋਂ ਅਪੀਲ ਕੀਤੀ ਕਿ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਕਿਸੇ ਨਾਲ ਬਦਸਲੂਕੀ ਕਰਨ ਤੋਂ ਪਹਿਲੇ ਕ੍ਰਿਪਾ ਉਸ ਦੇ ਮਾਣ ਅਤੇ ਸਨਮਾਨ ਦਾ ਧਿਆਨ ਰੱਖੋ।

 


Related News