ਵਿਆਹੁਤਾ ਝਗੜਿਆਂ ’ਚ ਦੋਸ਼ਾਂ ਨੂੰ ਉਤਸ਼ਾਹ ਨਾ ਦੇਣ ਵਕੀਲ : ਦਿੱਲੀ ਹਾਈ ਕੋਰਟ

Thursday, Apr 10, 2025 - 11:55 PM (IST)

ਵਿਆਹੁਤਾ ਝਗੜਿਆਂ ’ਚ ਦੋਸ਼ਾਂ ਨੂੰ ਉਤਸ਼ਾਹ ਨਾ ਦੇਣ ਵਕੀਲ : ਦਿੱਲੀ ਹਾਈ ਕੋਰਟ

ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਵਕੀਲਾਂ ਨੂੰ ਆਪਣੇ ਮੁਵੱਕਿਲਾਂ ਨੂੰ ਵਿਆਹੁਤਾ ਝਗੜੇ ਸੁਲਝਾਉਣ ਦੀ ਸਲਾਹ ਦੇਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਨੂੰ ਇਕ-ਦੂਜੇ ਦੇ ਖਿਲਾਫ ਦੋਸ਼ ਲਾਉਣ ਅਤੇ ਇਸ ਨੂੰ ‘ਹਵਾ’ ਦੇਣ ਦੀ ਸਲਾਹ ਦੇਣੀ ਚਾਹੀਦੀ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਅਤੇ ਜਸਟਿਸ ਅਮਿਤ ਸ਼ਰਮਾ ਦੀ ਬੈਂਚ ਨੇ ਕਿਹਾ ਕਿ ਵਿਆਹੁਤਾ ਝਗੜਿਆਂ ’ਚ ਮੁੱਦਈ ਤੇ ਜਵਾਬਦੇਹ ਪੱਖਾਂ ਨੂੰ ਭਾਵਨਾਤਮਕ ਸੱਟ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੇ ਨਿੱਜੀ ਜੀਵਨ ’ਚ ਠਹਿਰਾਅ ਜਿਹਾ ਆ ਜਾਂਦਾ ਹੈ।

ਬੈਂਚ ਨੇ ਕਿਹਾ ਕਿ ਉਹ ਮੁੱਦਈ ਤੇ ਜਵਾਬਦੇਹ ਪੱਖਾਂ ਦੀ ‘ਨਿਰਾਸ਼ਾ’ ਤੋਂ ਜਾਣੂ ਹੈ। ਬੈਂਚ ਨੇ ਕਿਹਾ ਕਿ ਹਾਲਾਂਕਿ ਸ਼ਾਂਤੀ ਅਤੇ ਸਦਭਾਵਨਾ ਬੇਹੱਦ ਜ਼ਰੂਰੀ ਹੈ ਅਤੇ ਅਜਿਹੇ ਮਾਮਲਿਆਂ ’ਚ ਸ਼ਿਕਾਇਤਕਰਤਾ ਪੱਖਾਂ ਦਾ ਆਚਰਣ ਕਾਨੂੰਨ ’ਚ ਤੈਅ ਹੱਦਾਂ ਨੂੰ ਪਾਰ ਨਹੀਂ ਕਰ ਸਕਦਾ।

ਹਾਈ ਕੋਰਟ ਨੇ ਇਕ ਹੁਕਮ ’ਚ ਕਿਹਾ, ‘‘ਅਜਿਹੇ ਮਾਮਲਿਆਂ ’ਚ ਵਕੀਲਾਂ ਦੀ ਨਾ ਸਿਰਫ ਆਪਣੇ ਮੁਵੱਕਿਲ ਪ੍ਰਤੀ ਸਗੋਂ ਅਦਾਲਤ ਅਤੇ ਸਮਾਜ ਪ੍ਰਤੀ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸ਼ਾਂਤੀ ਅਤੇ ਸਦਭਾਵਨਾ ਬੇਹੱਦ ਜ਼ਰੂਰੀ ਹੈ।’’ ਬੈਂਚ ਨੇ ਇਕ ਪਤੀ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਇਹ ਟਿੱਪਣੀ ਕੀਤੀ। ਇਹ ਰਾਸ਼ੀ ਉਸ ਨੂੰ ਵੱਖ ਰਹਿ ਰਹੀ ਆਪਣੀ ਪਤਨੀ ਨੂੰ ਦੇਣੀ ਹੋਵੇਗੀ। ਇਹ ਜੁਰਮਾਨਾ ਉਸ ਦੇ ਦੁਰਵਿਵਹਾਰ ਲਈ ਪਰਿਵਾਰਕ ਅਦਾਲਤ ’ਚ ਲਾਇਆ ਗਿਆ ਸੀ।


author

DILSHER

Content Editor

Related News