ਕੋਰਟ ਨੇ ''ਆਪ'' ਆਗੂ ਆਤਿਸ਼ੀ ਅਤੇ ਸੰਜੇ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲਾ ਕੀਤਾ ਖਾਰਜ

Thursday, Apr 03, 2025 - 04:02 PM (IST)

ਕੋਰਟ ਨੇ ''ਆਪ'' ਆਗੂ ਆਤਿਸ਼ੀ ਅਤੇ ਸੰਜੇ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲਾ ਕੀਤਾ ਖਾਰਜ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਆਗੂ ਸੰਦੀਪ ਦੀਕਸ਼ਤ ਵਲੋਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ਼ ਦਾਇਰ ਅਪਰਾਧਕ ਮਾਣਹਾਨੀ ਮਾਮਲੇ ਨੂੰ ਖਾਰਜ ਕਰ ਦਿੱਤਾ। ਐਡੀਸ਼ਨਲ ਮੁੱਖ ਨਿਆਇਕ ਮੈਜਿਸਟ੍ਰੇਟ ਪਾਰਸ ਦਲਾਲ ਨੇ ਦੀਕਸ਼ਤ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ। 

ਅਦਾਲਤ ਨੇ ਕਿਹਾ,''ਮੈਨੂੰ ਸ਼ਿਕਾਇਤਕਰਤਾ ਨੂੰ ਬਦਨਾਮ ਕਰਨ ਲਈ ਕੋਈ ਦੋਸ਼ ਨਹੀਂ ਦਿੱਸਦਾ। ਇਹ ਅਦਾਲਤ ਨੋਟਿਸ ਲੈਣ ਤੋਂ ਇਨਕਾਰ ਕਰਦੀ ਹੈ।'' ਜੱਜ ਨੇ ਦੋਵਾਂ ਪੱਖਾਂ ਵਲੋਂ ਸੰਮਨ ਤੋਂ ਪਹਿਲਾਂ ਦਲੀਲਾਂ ਸੁਣਨ ਤੋਂ ਬਾਅਦ ਆਦੇਸ਼ ਸੁਰੱਖਿਅਤ ਰੱਖਿਆ ਸੀ। ਮਾਣਹਾਨੀ ਦੀ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ 'ਆਪ' ਦੇ ਦੋਵੇਂ ਨੇਤਾ 'ਜਾਣਬੁੱਝ ਕੇ ਦੀਕਸ਼ਤ ਦੀ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ਿਕਾਇਤਕਰਤਾ ਅਨੁਸਾਰ ਇਕ ਪ੍ਰੈੱਸ ਵਾਰਤਾ 'ਚ ਆਤਿਸ਼ੀ ਅਤੇ ਸਿੰਘ ਨੇ ਦੋਸ਼ ਲਗਾਇਆ ਕਿ ਦੀਕਸ਼ਤ ਨੇ ਨਾ ਸਿਰਫ਼ 'ਭਾਜਪਾ ਤੋਂ ਕਰੋੜਾਂ ਰੁਪਏ ਲਏ, ਸਗੋਂ ਕਾਂਗਰਸ ਨੇ ਵੀ 'ਆਪ' ਨੂੰ ਹਰਾਉਣ ਲਈ ਸੱਤਾਧਾਰੀ ਪਾਰਟੀ ਨਾਲ ਮਿਲੀਭਗਤ ਕੀਤੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News