ਰੈਸਟੋਰੈਂਟ ''ਚ ਜ਼ਬਰਦਸਤੀ ਸਰਵਿਸ ਚਾਰਜ ਨਹੀਂ ਵਸੂਲ ਸਕਦੇ ਮਾਲਕ, ਦਿੱਲੀ ਹਾਈ ਕੋਰਟ ਨੇ ਕਰ ਦਿੱਤਾ ਸਾਫ਼

Saturday, Mar 29, 2025 - 04:59 AM (IST)

ਰੈਸਟੋਰੈਂਟ ''ਚ ਜ਼ਬਰਦਸਤੀ ਸਰਵਿਸ ਚਾਰਜ ਨਹੀਂ ਵਸੂਲ ਸਕਦੇ ਮਾਲਕ, ਦਿੱਲੀ ਹਾਈ ਕੋਰਟ ਨੇ ਕਰ ਦਿੱਤਾ ਸਾਫ਼

ਬਿਜ਼ਨੈੱਸ ਡੈਸਕ : ਰੈਸਟੋਰੈਂਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਖਾਣਾ ਖਾਣ ਆਉਂਦੇ ਹਨ। ਇੱਥੇ ਇਹ ਲੋਕ ਆਪਣੀ ਪਸੰਦ ਦੇ ਖਾਣੇ ਦਾ ਆਨੰਦ ਮਾਣਦੇ ਹਨ ਪਰ ਜਦੋਂ ਰੈਸਟੋਰੈਂਟ ਮਾਲਕ ਬਿੱਲ ਵਿੱਚ ਜੀਐੱਸਟੀ ਦੇ ਨਾਲ ਸਰਵਿਸ ਚਾਰਜ ਜੋੜ ਦਿੰਦੇ ਹਨ ਤਾਂ ਉਨ੍ਹਾਂ ਦਾ ਮਜ਼ਾ ਵਿਗੜ ਜਾਂਦਾ ਹੈ।

ਜ਼ਿਆਦਾਤਰ ਲੋਕ ਇਸ ਬਿੱਲ ਦਾ ਭੁਗਤਾਨ ਰੈਸਟੋਰੈਂਟ ਮਾਲਕ ਨੂੰ ਜੀਐੱਸਟੀ ਅਤੇ ਸਰਵਿਸ ਚਾਰਜ ਦੇ ਨਾਲ ਕਰਦੇ ਹਨ, ਕਿਉਂਕਿ ਉਹ ਨਹੀਂ ਜਾਣਦੇ ਕਿ ਗਾਹਕ ਦੀ ਸਹਿਮਤੀ ਤੋਂ ਬਿਨਾਂ ਰੈਸਟੋਰੈਂਟ ਦੇ ਬਿੱਲ ਤੋਂ ਸਰਵਿਸ ਚਾਰਜ ਦੀ ਵਸੂਲੀ ਨਹੀਂ ਕੀਤੀ ਜਾ ਸਕਦੀ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਅਤੇ ਤੁਹਾਨੂੰ ਭਵਿੱਖ ਵਿੱਚ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ। ਇਸ ਦੇ ਲਈ ਤੁਹਾਨੂੰ ਇਹ ਖਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਇਹ ਵੀ ਪੜ੍ਹੋ : SBI ਬੈਂਕ ਤੋਂ 8 ਲੱਖ ਰੁਪਏ ਦਾ ਲੋਨ ਲੈਣ 'ਤੇ ਕਿੰਨੀ ਬਣੇਗੀ EMI? ਜਾਣੋ ਪੂਰੀ ਕੈਲਕੁਲੇਸ਼ਨ

FHRAI ਨੇ ਦਰਜ ਕੀਤੀ ਪਟੀਸ਼ਨ 
ਫੈਡਰੇਸ਼ਨ ਆਫ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਫਐੱਚਆਰਏਆਈ) ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਫੂਡ ਬਿੱਲ ਵਿੱਚ ਜੀਐੱਸਟੀ ਦੀ ਤਰਜ਼ ’ਤੇ ਸਰਵਿਸ ਚਾਰਜ ਲਾਗੂ ਕਰਨ ਦੀ ਮੰਗ ਕੀਤੀ ਸੀ, ਜਿਸ ’ਤੇ ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਆਪਣਾ ਫੈਸਲਾ ਸੁਣਾਇਆ ਹੈ।

ਹਾਈਕੋਰਟ ਨੇ ਫ਼ੈਸਲੇ 'ਚ ਕਹੀ ਇਹ ਗੱਲ
ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਰੈਸਟੋਰੈਂਟ ਖਾਣੇ ਦੇ ਬਿੱਲ 'ਚ ਸਰਵਿਸ ਚਾਰਜ ਲਾਜ਼ਮੀ ਤੌਰ 'ਤੇ ਨਹੀਂ ਲੈ ਸਕਦੇ ਕਿਉਂਕਿ ਇਹ ਖਪਤਕਾਰ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਦਾ ਹੈ। ਆਪਣੇ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੇ ਦਿਸ਼ਾ-ਨਿਰਦੇਸ਼ਾਂ ਦੀ ਵੈਧਤਾ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ਰੈਸਟੋਰੈਂਟ ਮਾਲਕਾਂ ਨੂੰ ਬਿੱਲ ਦੇ ਨਾਲ ਸਰਵਿਸ ਚਾਰਜ ਨਾ ਜੋੜਨ ਲਈ ਕਿਹਾ ਗਿਆ ਸੀ।

ਹਾਈਕੋਰਟ ਨੇ ਰੈਸਟੋਰੈਂਟ ਐਸੋਸੀਏਸ਼ਨ 'ਤੇ ਲਗਾਇਆ ਜੁਰਮਾਨਾ
ਦਿੱਲੀ ਹਾਈ ਕੋਰਟ ਨੇ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਚੁਣੌਤੀ ਦੇਣ ਲਈ ਰੈਸਟੋਰੈਂਟ ਐਸੋਸੀਏਸ਼ਨ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸਣਯੋਗ ਹੈ ਕਿ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੁਆਰਾ 4 ਜੁਲਾਈ, 2022 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਹਾਈ ਕੋਰਟ ਨੇ ਉਸੇ ਮਹੀਨੇ ਬਾਅਦ ਵਿੱਚ ਰੋਕ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : ਗਰੀਬ ਆਖ਼ਿਰ ਕਿਉਂ ਰਹਿ ਜਾਂਦੈ ਗਰੀਬ? 'Rich Dad, Poor Dad' ਦੇ ਲੇਖਕ ਨੇ ਦੱਸੀ ਅਸਲ ਵਜ੍ਹਾ

ਸਰਵਿਸ ਚਾਰਜ ਮੰਗਣ 'ਤੇ ਇੱਥੇ ਕਰੋ ਸ਼ਿਕਾਇਤ
ਜੇਕਰ ਕੋਈ ਵੀ ਰੈਸਟੋਰੈਂਟ ਮਾਲਕ ਜ਼ਬਰਦਸਤੀ ਤੁਹਾਡੇ ਤੋਂ ਜਾਂ ਤੁਹਾਡੇ ਕਿਸੇ ਜਾਣਕਾਰ ਤੋਂ ਸਰਵਿਸ ਚਾਰਜ ਵਸੂਲਦਾ ਹੈ, ਤਾਂ ਤੁਸੀਂ ਇਸ ਬਾਰੇ ਖਪਤਕਾਰ ਅਦਾਲਤ ਅਤੇ ਫੂਡ ਕੰਜਿਊਮਰ ਅਥਾਰਟੀ ਵਿੱਚ ਸ਼ਿਕਾਇਤ ਕਰ ਸਕਦੇ ਹੋ। ਇੱਥੇ ਸ਼ਿਕਾਇਤ ਕਰਨ ’ਤੇ ਉਕਤ ਰੈਸਟੋਰੈਂਟ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News