ਸੁਪਰੀਮ ਕੋਰਟ ਕਾਲੇਜੀਅਮ ਨੇ 8 ਨਿਆਂਇਕ ਅਧਿਕਾਰੀਆਂ ਨੂੰ ਹਾਈ ਕੋਰਟ ''ਚ ਤਰੱਕੀ ਦੇਣ ਨੂੰ ਦਿੱਤੀ ਮਨਜ਼ੂਰੀ
Friday, Apr 04, 2025 - 04:11 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਕਾਲੇਜੀਅਮ ਨੇ 8 ਨਿਆਂਇਕ ਅਧਿਕਾਰੀਆਂ ਨੂੰ ਇਲਾਹਾਬਾਦ ਹਾਈ ਕੋਰਟ 'ਚ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰਤ ਬਿਆਨ ਅਨੁਸਾਰ, ਚੀਫ਼ ਜਸਟਿਸ ਸੰਜੀਵ ਖੰਨਾ ਦੀ ਪ੍ਰਧਾਨਗੀ 'ਚ ਕਾਲੇਜੀਅਮ ਦੀ 2 ਅਪ੍ਰੈਲ ਨੂੰ ਹੋਈ ਬੈਠਕ 'ਚ ਇਸ ਬਾਰੇ ਮਨਜ਼ੂਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ,''ਸੁਪਰੀਮ ਕੋਰਟ ਕਾਲੇਜੀਅਮ ਨੇ 2 ਅਪ੍ਰੈਲ 2025 ਨੂੰ ਆਯੋਜਿਤ ਆਪਣੀ ਬੈਠਕ 'ਚ ਹੇਠ ਲਿਖੇ ਨਿਆਂਇਕ ਅਧਿਕਾਰੀਆਂ ਨੂੰ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।''
ਬਿਆਨ ਅਨੁਸਾਰ, ਜਿਹੜੇ ਅਧਿਕਾਰੀਆਂ ਨੂੰ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ 'ਚ ਜਿਤੇਂਦਰ ਕੁਮਾਰ ਸਿਨਹਾ, ਅਬਦੁੱਲ ਸ਼ਾਹਿਦ, ਅਨਿਲ ਕੁਮਾਰ, ਤੇਜ ਪ੍ਰਤਾਪ ਤਿਵਾੜੀ, ਸੰਦੀਪ ਜੈਨ, ਅਵਨੀਸ਼ ਸਕਸੈਨਾ, ਮਦਨ ਲਾਲ ਸਿੰਘ ਅਤੇ ਹਰਵੀਰ ਸਿੰਘ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8