ਕੋਰਟ ''ਚ ਚੱਲ ਰਹੀ ਸੀ ਕਾਰਵਾਈ, ਚੱਲਦੇ ਰਹਿ ਗਏ ਕੈਮਰੇ ''ਚ ਜਨਾਨੀ ਨਾਲ ''ਇਤਰਾਜ਼ਯੋਗ ਹਾਲਤ ''ਚ ਦਿੱਸਿਆ ਵਕੀਲ

12/22/2021 6:44:04 PM

ਨੈਸ਼ਨਲ ਡੈਸਕ- ਮਦਰਾਸ ਹਾਈ ਕੋਰਟ ਦੇ ਇਕ ਵਕੀਲ ਨੂੰ ਇਕ ਮਾਮਲੇ ਦੀ ਵੀਡੀਓ ਕਾਨਫਰੈਂਸ ਰਾਹੀਂ ਸੁਣਵਾਈ ਦੌਰਾਨ ਜਨਾਨੀ ਨਾਲ ਗਲਤ ਰਵੱਈਆ ਕਰਨ ਨੂੰ ਲੈ ਕੇ ਵਕਾਲਤ ਕਰਨ ਤੋਂ ਰੋਕ ਦਿੱਤਾ ਗਿਆ ਹੈ। ਬਾਰ ਕਾਊਂਸਿਲ ਆਫ਼ ਤਾਮਿਲਨਾਡੂ ਐਂਡ ਪੁਡੂਚੇਰੀ ਦੇ ਇਕ ਪ੍ਰੈੱਸ ਬਿਆਨ ਅਨੁਸਾਰ, ਇੱਥੋਂ ਦੇ ਵਕੀਲ ਆਰ.ਡੀ. ਸੰਤਨ ਕ੍ਰਿਸ਼ਨਨ ਦੇ ਸਾਰੀਆਂ ਅਦਾਲਤਾਂ ਅਤੇ ਭਾਰਤ 'ਚ ਹੋਰ ਅਥਾਰਟੀਆਂ 'ਚ ਵਕਾਲਤ ਕਰਨ 'ਤੇ ਉਦੋਂ ਤੱਕ ਰੋਕ ਲਗਾ ਦਿੱਤੀ ਗਈ ਹੈ, ਜਦੋਂ ਤੱਕ ਕਿ ਅਸ਼ਲੀਲ ਰਵੱਈਏ ਨੂੰ ਲੈ ਕੇ ਉਨ੍ਹਾਂ ਵਿਰੁੱਧ ਪੈਂਡਿੰਗ ਅਨੁਸ਼ਾਸਨਾਤਮਕ ਕਾਰਵਾਈ ਦਾ ਨਿਪਟਾਰਾ ਨਹੀਂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਜੱਜ ਪੀ.ਐੱਨ. ਪ੍ਰਕਾਸ਼ ਅਤੇ ਜੱਜ ਆਰ. ਹੇਮਲੱਤਾ ਨੇ ਖ਼ੁਦ ਪਹਿਲ ਕਰਦੇ ਹੋਏ ਸੰਤਨ ਕ੍ਰਿਸ਼ਨਨ ਵਿਰੁੱਧ ਮਾਣਹਾਨੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਨੇ ਪੁਲਸ ਦੀ ਸੀ.ਬੀ.-ਸੀ.ਆਈ.ਡੀ. ਬਰਾਂਚ ਨੂੰ ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕਰਨ ਅਤੇ ਮੁੱਦੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ 23 ਦਸੰਬਰ ਨੂੰ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ। ਜੱਜਾਂ ਨੇ ਤਾਮਿਲਨਾਡੂ ਬਾਰ ਕਾਊਂਸਿਲ ਨੂੰ ਐਡਵੋਕੇਟ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਅਤੇ ਇਸ ਤੋਂ ਬਾਅਦ ਕਾਊਂਸਿਲ ਨੇ ਕ੍ਰਿਸ਼ਨਨ ਨੂੰ ਵਕਾਲਤ ਕਰਨ ਤੋਂ ਰੋਕ ਦਿੱਤਾ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News