ਪ੍ਰਸਿੱਧ ਵਕੀਲ ਸੀਮਾ ਖੁਸ਼ਵਾਹਾ ਤੇ ਬਸਪਾ ਦੀ ਸੰਸਦ ਮੈਂਬਰ ਸੰਗੀਤਾ ਨੇ ਫੜਿਆ BJP ਦਾ ਪੱਲਾ
Monday, Mar 18, 2024 - 05:37 PM (IST)
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਲਾਲਗੰਜ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੰਸਦ ਮੈਂਬਰ ਸੰਗੀਤਾ ਆਜ਼ਾਦ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੇ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਭੁਪਿੰਦਰ ਚੌਧਰੀ ਦੀ ਮੌਜੂਦਗੀ 'ਚ ਕੇਂਦਰ ਅਤੇ ਸੂਬੇ ਵਿਚ ਸੱਤਾਧਾਰੀ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਆਜ਼ਾਦ ਨਾਲ ਹੀ ਉਨ੍ਹਾਂ ਦੇ ਪਤੀ ਅਰਿਮਰਦਨ ਆਜ਼ਾਦ ਅਤੇ ਪ੍ਰਸਿੱਧ ਵਕੀਲ ਤੇ ਨਿਰਭਯਾ ਕਾਂਡ 'ਚ ਪੀੜਤ ਪੱਖ ਲਈ ਅਦਾਲਤੀ ਲੜਾਈ ਲੜਨ ਵਾਲੀ ਸੀਮਾ ਖੁਸ਼ਵਾਹਾ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਕੁਸ਼ਵਾਹਾ ਸਾਲ 2020 ਵਿਚ ਬਸਪਾ ਵਿਚ ਸ਼ਾਮਲ ਹੋਈ ਸੀ, ਜਦਕਿ ਅਰਿਮਰਦਨ ਲਾਲਗੰਜ ਤੋਂ ਵਿਧਾਇਕ ਰਹਿ ਚੁੱਕੇ ਹਨ। ਸੰਗੀਤਾ ਨੇ ਸਾਲ 2019 ਵਿਚ ਲਾਲਗੰਜ ਤੋਂ ਭਾਜਪਾ ਦੀ ਉਸ ਵੇਲੇ ਦੀ ਸੰਸਦ ਮੈਂਬਰ ਨੀਲਮ ਸੋਨਕਰ ਨੂੰ 1.61 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ- ਇਸ ਵਾਰ ਵੀ ਸਭ ਤੋਂ ਮਹਿੰਗੀਆਂ ਹੋਣਗੀਆਂ ਚੋਣਾਂ, ਜਾਣੋ ਹਰ ਵੋਟਰ 'ਤੇ ਕਿੰਨਾ ਹੋਵੇਗਾ ਖ਼ਰਚ
#WATCH दिल्ली में BSP सांसद संगीता आज़ाद, पार्टी नेता आजाद अरिमर्दन और सुप्रीम कोर्ट की वकील सीमा समृद्धि(कुशवाहा) भाजपा में शामिल हुए। pic.twitter.com/wVf4vfcQXO
— ANI_HindiNews (@AHindinews) March 18, 2024
ਸੰਗੀਤਾ ਦੇ ਪਰਿਵਾਰ ਦਾ ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਦੀ ਸਿਆਸਤ ਵਿਚ ਖ਼ਾਸਾ ਪ੍ਰਭਾਵ ਹੈ। ਸੰਗੀਤਾ ਦੇ ਸਹੁਰੇ ਗਾਂਧੀ ਆਜ਼ਾਦ ਖੇਤਰ ਦੇ ਜਾਣੇ-ਪਛਾਣੇ ਚਿਹਰੇ ਰਹੇ ਹਨ ਅਤੇ ਬਸਪਾ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸਨ। ਸੰਗੀਤਾ ਆਜ਼ਾਦ ਨੇ ਕੁਝ ਸਮੇਂ ਤੋਂ ਆਪਣੇ ਆਪ ਨੂੰ ਬਸਪਾ ਤੋਂ ਦੂਰ ਕਰ ਲਿਆ ਸੀ ਅਤੇ ਪਾਰਟੀ ਦੇ ਸਮਾਗਮਾਂ ਵਿਚ ਵੀ ਸ਼ਾਮਲ ਨਹੀਂ ਹੋਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਉਦੋਂ ਤੋਂ ਹੀ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8