ਮੁਰਾਦਾਬਾਦ : CAA ਦਾ ਸਮਰਥਨ ਕਰਨ ਵਾਲੇ ਵਕੀਲ ਦਾ ਹੁੱਕਾ-ਪਾਣੀ ਬੰਦ

01/18/2020 11:27:21 AM

ਮੁਰਾਦਾਬਾਦ (ਵਾਰਤਾ)— ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਅਤੇ ਨੈਸ਼ਨਲ ਸਿਟੀਜ਼ਨ ਰਜਿਸਟਰ (ਐੱਨ. ਆਰ. ਸੀ.) ਦਾ ਵਿਰੋਧ ਕਰਨ ਵਾਲਿਆਂ ਨੂੰ ਸਮਝਾਉਣਾ ਇਕ ਵਕੀਲ ਨੂੰ ਮਹਿੰਗਾ ਪੈ ਗਿਆ। ਪਹਿਲਾਂ ਵਕੀਲ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਦਾ ਹੁੱਕਾ-ਪਾਣੀ ਬੰਦ ਕਰ ਕੇ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਪਰੇਸ਼ਾਨ ਹੋ ਕੇ ਪੀੜਤ ਨੇ ਪੁਲਸ ਤੋਂ ਨਿਆਂ ਦੀ ਗੁਹਾਰ ਲਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਮੂਡਾਪਾਂਡੇ ਖੇਤਰ ਦੇ ਪਿੰਡ ਸਿਰਸਖੇੜਾ ਵਾਸੀ ਵਕੀਲ ਇਦਰੀਸ ਅਹਿਮਦ ਨੇ ਪੁਲਸ ਨੂੰ ਸ਼ਿਕਾਇਤੀ ਪੱਤਰ ਦਿੱਤਾ ਹੈ, ਜਿਸ 'ਚ ਲਿਖਿਆ ਹੈ ਕਿ ਸਿਰਸਖੇੜਾ ਦੀ ਚਾਂਚ ਮਸਜਿਦ ਦੇ ਇਮਾਮ ਅਨੀਸ਼ ਮੀਆਂ ਪਿਛਲੇ ਕੁਝ ਦਿਨਾਂ ਤੋਂ ਸੀ. ਏ. ਏ. ਅਤੇ ਐੱਨ. ਆਰ. ਸੀ. ਵਰਗੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ। ਦੋਸ਼ ਹੈ ਕਿ ਜਦੋਂ ਇਮਾਮ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ ਵਕੀਲ ਨਾਲ ਕੁੱਟਮਾਰ ਕੀਤੀ। 

ਇੰਨਾ ਹੀ ਨਹੀਂ ਉਨ੍ਹਾਂ ਦਾ ਹੁੱਕਾ-ਪਾਣੀ ਬੰਦ ਕਰਦੇ ਹੋਏ ਪੂਰੇ ਪਰਿਵਾਰ ਸਮੇਤ ਸਮਾਜਿਕ ਅਤੇ ਧਾਰਮਿਕ ਬਾਈਕਾਟ ਵੀ ਕਰ ਦਿੱਤਾ। ਇਮਾਮ ਨੇ ਪਿੰਡ ਵਾਲਿਆਂ ਨੂੰ ਵਕੀਲ ਦੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਵੀ ਮਨਾ ਕੀਤਾ ਹੈ। ਵਕੀਲ ਇਦਰੀਸ ਅਤੇ ਉਸ ਦੇ ਪਰਿਵਾਰ 'ਤੇ ਮਸਜਿਦ 'ਚ ਨਮਾਜ਼ ਪੜ੍ਹਨ ਅਤੇ ਬਾਜ਼ਾਰ 'ਚੋਂ ਸਾਮਾਨ ਖਰੀਦਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਉੱਧਰ ਇਮਾਮ ਨੇ ਵੀ ਇਦਰੀਸ਼ ਦੇ ਬੇਟੇ 'ਤੇ ਵੀ ਕੁੱਟਮਾਰ ਦਾ ਦੋਸ਼ ਲਾਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਸ਼ਿਕਾਇਤ ਮਿਲੀ ਹੈ। ਪਹਿਲੀ ਨਜ਼ਰ 'ਚ ਇਹ ਮਾਮਲਾ ਆਪਸੀ ਝਗੜੇ ਦਾ ਦਿਖਾਈ ਦੇ ਰਿਹਾ ਹੈ। ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News