ਆਖਰੀ ਪਲਾਂ 'ਚ ਰੁਕੀ ਚੰਦਰਯਾਨ-2 ਦੀ ਲਾਂਚਿੰਗ

07/15/2019 3:21:29 AM

ਸ਼੍ਰੀਹਰੀਕੋਟਾ - ਚੰਦਰਮਾ ਦੇ ਅਣਛੂਹੇ ਹਿੱਸੇ ਤਕ ਪਹੁੰਚਣ ਲਈ ਇਸਰੋ ਦੇ ਚੰਦਰਯਾਨ-2 ਦੀ ਲਾਂਚਿੰਗ ਨੂੰ ਤਕਨੀਕੀ ਕਾਰਨਾਂ ਕਰਕੇ ਆਖਰੀ ਪਲਾਂ 'ਚ ਰੋਕ ਦਿੱਤਾ ਗਿਆ। ਚੰਦਰਯਾਨ-2 ਦੀ ਲਾਂਚਿੰਗ 15 ਜੁਲਾਈ ਨੂੰ ਤੜਕੇ 2.51 ਵਜੇ ਕੀਤੀ ਜਾਣੀ ਸੀ ਅਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਨੂੰ ਦੇਖਣ ਲਈ ਲੱਗੀਆਂ ਹੋਈਆਂ ਸਨ ਪਰ 56 ਮਿੰਟ 24 ਸੈਕੰਡ ਪਹਿਲਾਂ ਇਸਰੋ ਵਲੋਂ ਲਾਂਚਿੰਗ ਦੀ ਕਾਊਂਟਡਾਊਨ ਨੂੰ ਰੋਕ ਦਿੱਤਾ ਗਿਆ।
ਇਸਰੋ ਨੇ ਕਿਹਾ ਕਿ ਕ੍ਰਾਇਓਜੈਨਿਕ ਈਂਧਨ ਭਰਦੇ ਸਮੇਂ ਮੁਸਕਿਲ ਆਈ। ਹੁਣ ਪੂਰੇ ਈਂਧਨ ਨੂੰ ਬਾਹਰ ਕੱਢਣਾ ਪਵੇਗਾ। ਇਸ ਮਿਸ਼ਨ 'ਚ 500 ਵਿਗਿਆਨਕ ਲੱਗੇ ਹੋਏ ਸਨ, ਜਿਨ੍ਹਾਂ ਦਾ ਆਪਸ 'ਚ ਤਾਲਮੇਲ ਬਹੁਤ ਜ਼ਰੂਰੀ ਸੀ। ਇਸ ਫੈਸਲੇ ਨਾਲ ਕਰੋੜਾਂ ਲੋਕਾਂ ਨੂੰ ਕਾਫੀ ਮਾਯੂਸੀ ਹੋਈ। ਜਾਣਕਾਰੀ ਅਨੁਸਾਰ ਇਸ ਦੀ ਮੁੜ ਲਾਂਚਿੰਗ ਲਈ 10 ਦਿਨ ਬਾਅਦ ਰਣਨੀਤੀ ਬਣਾਈ ਜਾਵੇਗੀ ਅਤੇ ਲਾਂਚਿੰਗ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਮਿਸ਼ਨ ਲਈ ਭਾਰਤ ਨੇ 10 ਸਾਲ ਦਾ ਲੰਬਾ ਇੰਤਜ਼ਾਰ ਕੀਤਾ ਸੀ।


Khushdeep Jassi

Content Editor

Related News