ਇਸ ਕੁੜੀ ਦੇ ਹੌਂਸਲੇ ਨੂੰ ਦੁਨੀਆ ਕਰਦੀ ਹੈ ਸਲਾਮ, ਆਕਸੀਜਨ ਸਿਲੰਡਰ ਨਾਲ ਦਿੱਤੀ ਸੀ ਪ੍ਰੀਖਿਆ

Saturday, Mar 07, 2020 - 03:18 PM (IST)

ਇਸ ਕੁੜੀ ਦੇ ਹੌਂਸਲੇ ਨੂੰ ਦੁਨੀਆ ਕਰਦੀ ਹੈ ਸਲਾਮ, ਆਕਸੀਜਨ ਸਿਲੰਡਰ ਨਾਲ ਦਿੱਤੀ ਸੀ ਪ੍ਰੀਖਿਆ

ਕੇਰਲ— ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਲਤੀਸ਼ਾ ਅੰਸਾਰੀ ਬਾਰੇ ਕੋਈ ਵੀ ਸੁਣਦਾ ਹੈ ਤਾਂ ਉਸ ਦੇ ਹੌਂਸਲੇ ਨੂੰ ਸਲਾਮ ਕੀਤੇ ਬਿਨਾਂ ਨਹੀਂ ਰਹਿੰਦਾ। ਮਹਿਜ 25 ਸਾਲ ਦੀ ਲਤੀਸ਼ਾ ਜੋ ਕਿ ਹੱਡੀਆਂ ਦੀ ਗੰਭੀਰ ਬੀਮਾਰੀ ਅਤੇ ਸਾਹ ਲੈਣ 'ਚ ਪਰੇਸ਼ਾਨੀ ਕਾਰਨ ਵੀ ਅਡੋਲ ਰਹਿੰਦੀ ਹੈ, ਉਸ ਦੇ ਹੌਂਸਲੇ ਅੱਗੇ ਇਸ ਪਰੇਸ਼ਾਨੀ ਨੂੰ ਆਖਰਕਾਰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। 

PunjabKesari

ਕੌਣ ਹੈ ਲਤੀਸ਼ਾ—
ਲਤੀਸ਼ਾ ਨੂੰ ਇਕ ਬਹਾਦਰ ਕੁੜੀ ਕਹਿ ਲਿਆ ਜਾਵੇ ਤਾਂ ਇਸ 'ਚ ਕੁਝ ਗਲਤ ਨਹੀਂ ਹੋਵੇਗਾ। ਲਤੀਸ਼ਾ ਨੇ ਆਪਣੇ ਕਰੀਅਰ ਦੇ ਅੱਗੇ ਕਦੇ ਵੀ ਆਪਣੀ ਬੀਮਾਰੀ ਨੂੰ ਨਹੀਂ ਆਉਣ ਦਿੱਤਾ। ਇਹ ਸਭ ਹੋਇਆ ਲਤੀਸ਼ਾ ਦੇ ਮਾਤਾ-ਪਿਤਾ ਦੇ ਸਹਿਯੋਗ ਨਾਲ। ਲਤੀਸ਼ਾ ਆਕਸੀਜਨ ਸਿਲੰਡਰ ਨਾਲ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੇਣ ਪਹੁੰਚੀ ਸੀ, ਜਿਸ ਤੋਂ ਬਾਅਦ ਲਤੀਸ਼ਾ ਚਰਚਾ 'ਚ ਆਈ ਸੀ। 

PunjabKesari
ਸਾਲ 2019 'ਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ—
ਲਤੀਸ਼ਾ ਨੇ ਸਾਲ 2019 'ਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦਿੱਤੀ ਸੀ। ਉਸ ਨੇ ਕਰੀਬ 3 ਸਾਲ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੀ ਤਿਆਰੀ ਕੀਤੀ। ਪ੍ਰੀਖਿਆ ਕੇਂਦਰ 'ਚ ਉਹ ਵ੍ਹੀਲਚੇਅਰ 'ਤੇ ਇਕ ਆਕਸੀਜਨ ਸਿਲੰਡਰ ਨਾਲ ਬੈਠੀ ਸੀ। ਜਿਵੇਂ ਹੀ ਪ੍ਰਸ਼ਾਸਨ ਨੂੰ ਪਤਾ ਲੱਗਾ ਸੀ, ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੈ ਤਾਂ ਤੁਰੰਤ ਪ੍ਰੀਖਿਆ ਕੇਂਦਰ 'ਚ 'ਆਕਸੀਜਨ ਕਾਨਸੈਂਟ੍ਰੇਟਰ' ਉਪਲੱਬਧ ਕਰਾਇਆ ਗਿਆ ਸੀ। ਪ੍ਰੀਖਿਆ ਦੇਣ ਤੋਂ ਬਾਅਦ ਲਤੀਸ਼ਾ ਨੇ ਦੱਸਿਆ ਸੀ ਕਿ ਪ੍ਰੀਖਿਆ ਦੀ ਇਹ ਮੇਰੀ ਪਹਿਲੀ ਕੋਸ਼ਿਸ਼ ਹੈ। ਮੇਰੇ ਪਰਿਵਾਰ ਨੇ ਮੈਨੂੰ ਇਸ ਲਈ ਕਾਫੀ ਹੱਲਾ-ਸ਼ੇਰੀ ਦਿੱਤੀ।

PunjabKesari
ਇਸ ਬੀਮਾਰੀ ਨਾਲ ਹੈ ਪੀੜਤ—
ਦਰਅਸਲ ਨਤੀਸ਼ਾ ਜਨਮ ਤੋਂ ਬਾਅਦ 'ਟਾਈਪ-2' ਓਸਟੀਯੋਜੇਨੇਸਿਸ ਇੰਪਰਫੈਕਟਾ' (ਹੱਡੀਆਂ ਦੀ ਬੀਮਾਰੀ) ਨਾਲ ਪੀੜਤ ਹੈ। ਇਸ ਦੇ ਨਾਲ ਹੀ ਉਹ ਸਾਹ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਹੱਡੀਆਂ ਦੀ ਗੰਭੀਰ ਬੀਮਾਰੀ ਅਤੇ ਸਾਹ ਲੈਣ 'ਚ ਪਰੇਸ਼ਾਨੀ ਵੀ ਲਤੀਸ਼ਾ ਦੀ ਹਿੰਮਤ ਨੂੰ ਹਿਲਾ ਨਹੀਂ ਸਕੀ। ਉਹ ਖੁਦ ਨੂੰ ਹੋਰ ਲੋਕਾਂ ਨਾਲੋਂ ਵੱਖਰਾ ਨਹੀਂ ਸਮਝਦੀ। ਲਤੀਸ਼ਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਲਤੀਸ਼ਾ ਦੇ ਸੰਘਰਸ਼ ਨੂੰ ਦੇਖ ਕੇ ਹੋਰ ਬੱਚੇ ਵੀ ਪ੍ਰੇਰਿਤ ਹੁੰਦੇ ਹਨ। ਲਤੀਸ਼ਾ ਪੜ੍ਹਾਈ ਦੇ ਨਾਲ-ਨਾਲ ਸੰਗੀਤ ਦਾ ਸ਼ੌਕ ਵੀ ਰੱਖਦੀ ਹੈ। ਉਹ ਕਾਫੀ ਚੰਗਾ ਪਿਆਨੋ ਵਜਾਉਂਦੀ ਹੈ। 

ਇਹ ਵੀ ਪੜ੍ਹੋ : ਬੁਲੰਦ ਹੌਂਸਲਿਆਂ ਨੂੰ ਸਲਾਮ, ਕੂਹਣੀ ਨਾਲ ਲਿਖ ਕੇ ਇਹ ਸ਼ਖਸ ਦੇ ਰਿਹੈ 12ਵੀਂ ਦੀ ਦਿੱਤੀ ਪ੍ਰੀਖਿਆ


author

Tanu

Content Editor

Related News