ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ 43 ਥਾਣਿਆਂ ਨੂੰ ਦਿੱਤੇ ਗਏ ਆਧੁਨਿਕ ਹਥਿਆਰ : ਦਿਲਬਾਗ ਸਿੰਘ

Wednesday, Oct 18, 2023 - 04:24 PM (IST)

ਬਾਰਾਮੂਲਾ (ਵਾਰਤਾ)- ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਆਪਰੇਸ਼ਨ ਸਮਰੱਥਾ ਨਿਰਮਾਣ ਦੇ ਅਧੀਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਘੱਟੋ-ਘੱਟ 43 ਥਾਣਿਆਂ ਨੂੰ ਉਨ੍ਹਾਂ ਦੇ ਖੇਤਰਾਂ 'ਚ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਧੁਨਿਕ ਹਥਿਆਰਾਂ, ਗੈਜੇਟ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡੀ.ਜੀ.ਪੀ. ਸਿੰਘ ਨੇ ਬਾਰਾਮੂਲਾ ਜ਼ਿਲ੍ਹੇ ਦੇ ਉੱਤਰੀ ਸ਼ੀਰੀ ਇਲਾਕੇ 'ਚ ਪਾਸਿੰਗ ਆਊਟ ਕਮ ਵੈਰੀਫਿਕੇਸ਼ਨ ਪਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅਸੀਂ ਆਪਰੇਸ਼ਨ ਸਮਰੱਥਾ ਨਿਰਮਾਣ ਸ਼ੁਰੂ ਕੀਤਾ ਹੈ ਅਤੇ ਇਸ ਦੇ ਅਧੀਨ ਅਸੀਂ 21 ਥਾਣਿਆਂ ਨੂੰ ਕਵਰ ਕੀਤਾ ਹੈ ਜਿਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਨਾਲ ਹੀ ਬਾਕੀ ਅੱਤਵਾਦ ਨਾਲ ਨਜਿੱਠਣ ਲਈ ਆਧੁਨਿਕ ਗੈਜੇਟ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 22 ਹੋਰ ਥਾਣਿਆਂ ਨੂੰ ਓ.ਸੀ.ਬੀ. ਦੇ ਅਧੀਨ ਕਵਰ ਕੀਤਾ ਜਾਵੇਗਾ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਦੇ ਖੇਤਰਾਂ ਤੋਂ ਬਾਕੀ ਅੱਤਵਾਦੀ ਦਾ ਸਫ਼ਾਇਆ ਹੋ ਸਕੇ।'' ਪਿਛਲੇ ਤਿੰਨ ਦਹਾਕਿਆਂ ਦੌਰਾਨ ਆਪਣੀ ਜਾਨ ਦੇਣ ਵਾਲੇ 1601 ਪੁਲਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਡੀ.ਜੀ.ਪੀ. ਨੇ ਕਿਹਾ ਕਿ ਇਸ ਸਾਲ 1400 ਨਵੇਂ ਪੁਲਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ 'ਚੋਂ 1800 ਨੂੰ ਕਮਾਂਡੋ ਟਰੇਨਿੰਗ ਸਕੂਲ 'ਚ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ,''ਇਹ ਕਮਾਂਡੋ ਯੂਟੀ ਦੇ ਵੱਖ-ਵੱਖ ਹਿੱਸਿਆਂ 'ਚ ਤਾਇਨਾਤ ਕੀਤੇ ਗਏ ਹਨ।''

ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ! 13 ਸਾਲਾ ਅੰਗਦ ਨੇ ਲੱਦਾਖ ’ਚ 19,024 ਫੁੱਟ ਦੀ ਉੱਚਾਈ ’ਤੇ ਬਣਾਇਆ ਟਰੇਨਿੰਗ ਦਾ ਰਿਕਾਰਡ

ਡੀ.ਜੀ.ਪੀ. ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ 2500 ਨਵੇਂ ਪੁਲਸ ਮੁਲਾਜ਼ਮਾਂ ਨੇ ਸਾਈਬਰ ਅਪਰਾਧ ਸਿਖਲਾਈ ਪੂਰੀ ਕਰ ਲਈ ਹੈ ਅਤੇ ਇਕ ਬਿਹਤਰ ਸਮਾਜ ਦੇ ਨਿਰਮਾਣ 'ਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਸ਼ਾਂਤੀਪੂਰਨ ਸਥਿਤੀ ਦੇ ਬਾਵਜੂਦ ਚੁਣੌਤੀਆਂ ਬਣੀਆਂ ਹੋਈਆਂ ਹਨ ਅਤੇ ਜੰਮੂ ਕਸ਼ਮੀਰ ਪੁਲਸ ਸਾਰੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਅਤੇ ਸ਼ਾਂਤੀ ਨੂੰ ਇਕ ਸਥਾਈ ਵਿਸ਼ੇਸ਼ਤਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ ਪੁਲਸ ਸੇਵਾ (ਕੇ.ਪੀ.ਐੱਸ.) ਦੇ 27 ਅਧਿਕਾਰੀਆਂ ਨੂੰ ਭਾਰਤੀ ਪੁਲਸ ਸੇਵਾ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਨੀ ਗਿਣਤੀ 'ਚ ਕੇ.ਪੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦੇਣਾ ਇਕ ਰਿਕਾਰਡ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਸਾਲ ਪੁਲਸ ਪਰਿਵਾਰਾਂ, ਵਿਸ਼ੇਸ਼ ਪੁਲਸ ਅਧਿਕਾਰੀਆਂ (ਐੱਸ.ਪੀ.ਓ.), ਕਲਿਆਣਕਾਰੀ ਯੋਜਨਾਵਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ 2.25 ਕਰੋੜ ਵੱਧ ਖਰਚ ਕੀਤੇ ਜਾਣਗੇ। ਉੱਪ ਰਾਜਪਾਲ ਮਨੋਜ ਸਿਨਹਾ ਦੇ ਆਦੇਸ਼ 'ਤੇ ਗ੍ਰਹਿ ਸਕੱਤਰ ਨੇ 4 ਹਜ਼ਾਰ ਪੁਲਸ ਮੁਲਾਜ਼ਮਾਂ ਦੀ ਤਰੱਕੀ ਦਾ ਮਾਮਲਾ ਸੁਲਝਾਇਆ। ਡੀ.ਜੀ.ਪੀ. ਨੇ ਨਵੇਂ ਪਾਸ ਰੰਗਰੂਟਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 2 ਮਹਿਲਾ ਬਟਾਲੀਅਨ ਗਠਿਤ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਆਉਣ ਵਾਲੇ ਮਹੀਨਿਆਂ 'ਚ ਸਰਹੱਦੀ ਗਰਿੱਡ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News