ਮਰਹੂਮ ਪੁਲਾੜ ਵਿਗਿਆਨੀ ਜਯੰਤ ਨਾਰਲੀਕਰ ਨੂੰ ਵਿਗਿਆਨ ਰਤਨ ਪੁਰਸਕਾਰ

Sunday, Oct 26, 2025 - 11:00 AM (IST)

ਮਰਹੂਮ ਪੁਲਾੜ ਵਿਗਿਆਨੀ ਜਯੰਤ ਨਾਰਲੀਕਰ ਨੂੰ ਵਿਗਿਆਨ ਰਤਨ ਪੁਰਸਕਾਰ

ਨੈਸ਼ਨਲ ਡੈਸਕ -ਪ੍ਰਸਿੱਧ ਪੁਲਾੜ-ਭੌਤਿਕ ਵਿਗਿਆਨੀ ਜਯੰਤ ਨਾਰਲੀਕਰ ਨੂੰ ਸ਼ਨੀਵਾਰ ਨੂੰ ‘ਵਿਗਿਆਨ ਰਤਨ ਪੁਰਸਕਾਰ’ ਲਈ ਚੁਣਿਆ ਗਿਆ। ਇਹ ਦੇਸ਼ ਦਾ ਚੋਟੀ ਦਾ ਵਿਗਿਆਨ ਪੁਰਸਕਾਰ ਹੈ। ਨਾਰਲੀਕਰ ਦਾ 20 ਮਈ ਨੂੰ 86 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਨਾਰਲੀਕਰ ਨੇ ‘ਬਿੱਗ ਬੈਂਗ’ ਸਿਧਾਂਤ ਨੂੰ ਚੁਣੌਤੀ ਦਿੱਤੀ, ਜਿਸਦੇ ਮੁਤਾਬਕ ਬ੍ਰਹਿਮੰਡ ਇਕ ਹੀ ਪਲ ਵਿਚ ਬਣਿਆ ਸੀ।
ਉਨ੍ਹਾਂ ਬ੍ਰਿਟਿਸ਼ ਪੁਲਾੜ ਵਿਗਿਆਨੀ ਫਰੈੱਡ ਹੋਇਲ ਨਾਲ ਮਿਲ ਕੇ ਇਹ ਪ੍ਰਸਤਾਵ ਰੱਖਿਆ ਕਿ ਬ੍ਰਹਿਮੰਡ ਹਮੇਸ਼ਾ ਤੋਂ ਹੋਂਦ ਵਿਚ ਰਿਹਾ ਹੈ ਅਤੇ ਅਨੰਤ ਕਾਲ ਤੱਕ ਨਵੇਂ ਪਦਾਰਥਾਂ ਦਾ ਨਿਰੰਤਰ ਨਿਰਮਾਣ ਹੁੰਦਾ ਰਿਹਾ ਹੈ। ਸਰਕਾਰ ਨੇ 2025 ਲਈ 8 ‘ਵਿਗਿਆਨ ਸ਼੍ਰੀ’ ਪੁਰਸਕਾਰਾਂ ਦਾ ਐਲਾਨ ਵੀ ਕੀਤਾ। ਇਨ੍ਹਾਂ ਵਿਚ ਗਿਆਨੇਂਦਰ ਪ੍ਰਤਾਪ ਸਿੰਘ (ਖੇਤੀਬਾੜੀ ਵਿਗਿਆਨ), ਯੂਸੁਫ਼ ਮੁਹੰਮਦ ਸ਼ੇਖ (ਪ੍ਰਮਾਣੂ ਊਰਜਾ), ਕੇ. ਥੰਗਰਾਜ (ਜੈਵਿਕ ਵਿਗਿਆਨ), ਪ੍ਰਦੀਪ ਥਲਪਿੱਲ (ਰਸਾਇਣ ਵਿਗਿਆਨ), ਅਨਿਰੁੱਧ ਭਾਲਚੰਦਰ ਪੰਡਿਤ (ਇੰਜੀਨੀਅਰਿੰਗ ਵਿਗਿਆਨ), ਐੱਸ. ਵੈਂਕਟ ਮੋਹਨ (ਵਾਤਾਵਰਣ ਵਿਗਿਆਨ), ਮਹਾਨ ਐੱਮ. ਜੇ. (ਗਣਿਤ ਅਤੇ ਕੰਪਿਊਟਰ ਵਿਗਿਆਨ) ਅਤੇ ਜਯਨ ਐੱਨ. (ਸਪੇਸ ਵਿਗਿਆਨ ਅਤੇ ਤਕਨਾਲੋਜੀ) ਸ਼ਾਮਲ ਹਨ।
 


author

Shubam Kumar

Content Editor

Related News