ਇਕੋ ਪਰਿਵਾਰ ਦੇ 9 ਜੀਆਂ ਦੀਆਂ ਉੱਠੀਆਂ ਅਰਥੀਆਂ, ਵੇਖ ਹਰ ਸ਼ਖ਼ਸ ਦੀ ਅੱਖ 'ਚੋਂ ਨਿਕਲੇ ਹੰਝੂ

Wednesday, Sep 25, 2024 - 07:14 PM (IST)

ਦਮੋਹ- ਦਮੋਹ ਜ਼ਿਲ੍ਹੇ 'ਚ ਪਹਿਲੀ ਵਾਰ ਇਕੋ ਪਰਿਵਾਰ ਦੇ 9 ਜੀਆਂ ਦੀਆਂ ਇਕੱਠੀਆਂ ਅਰਥੀਆਂ ਉੱਠੀਆਂ। ਆਲਮ ਇਹ ਸੀ ਕਿ ਜਿਸ ਨੇ ਵੀ ਇਹ ਮੰਜ਼ਰ ਦੇਖਿਆ, ਸਹਿਮ ਗਿਆ। ਦਰਅਸਲ, ਦਮੋਹ 'ਚ ਮੰਗਲਵਾਰ ਨੂੰ ਇਕ ਸ਼ਰਾਬੀ ਟਰੱਕ ਡਰਾਈਵਰ ਨੇ ਆਟੋ ਰਿਕਸ਼ਾ ਨੂੰ ਦਰੜ ਦਿੱਤਾ ਸੀ। ਹਾਦਸੇ 'ਚ ਆਟੋ 'ਚ ਸਵਾਰ ਇਕ ਹੀ ਪਰਿਵਾਰ ਦੇ 10 ਲੋਕਾਂ 'ਚੋਂ 9 ਦੀ ਮੌਤ ਹੋ ਗਈ ਸੀ। ਇਨ੍ਹਾਂ 'ਚੋਂ 1 ਦੀ ਹੀ ਜਾਨ ਬਚੀ ਸੀ। ਇਨ੍ਹਾਂ ਸਾਰੇ 9 ਜੀਆਂ ਦਾ ਅੱਜ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। 

ਸਾਰੇ ਮ੍ਰਿਤਕ ਦਮੋਹ ਦੇ ਸ਼ੋਭਾਨਗਰ ਨਿਵਾਸੀ ਗੁਪਤਾ ਪਰਿਵਾਰ ਦੇ ਸਨ। ਉਨ੍ਹਾਂ ਦੇ ਘਰ 9 ਅਰਥੀਆਂ ਉੱਠਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ। ਇਲਾਕੇ ਦੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਸਨ। ਅੱਜ ਤਕ ਕਿਸੇ ਨੇ ਅਜਿਹਾ ਮੰਜ਼ਰ ਨਹੀਂ ਦੇਖਿਆ ਸੀ ਜੋ ਅੱਜ ਦੇਖਣ ਨੂੰ ਮਿਲਿਆ। ਟਰੱਕ-ਆਟੋ ਹਾਦਸੇ 'ਚ ਮਾਰੇ ਗਏ ਸਾਰੇ 9 ਲੋਕਾਂ ਦਾ ਅੰਤਿਮ ਸੰਸਕਾਰ ਦਮੋਹ ਦੇ ਜਟਾਸ਼ੰਕਰ ਸ਼ਮਸ਼ਾਨਘਾਟ ਹੋਇਆ ਜਿਥੇ ਹਰ ਸਮਾਜ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਈ ਅੰਤਿਮ ਵਿਦਾਇਗੀ ਦਿੱਤੀ।

ਜਦੋਂ ਲਾਸ਼ਾਂ ਸ਼ਮਸ਼ਾਨਘਾਟ ਪਹੁੰਚੀਆਂ ਤਾਂ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਉੱਥੇ ਮੌਜੂਦ ਸਨ। ਸਾਰਿਆਂ ਦੀਆਂ ਅੱਖਾਂ ਨਮ ਸਨ। ਇਸ ਮੌਕੇ ਜ਼ਿਲ੍ਹਾ ਮੁਖੀ ਦਮੋਹ ਕਲੈਕਟਰ ਸੁਧੀਰ ਕੁਮਾਰ ਕੋਛੜ, ਦਮੋਹ ਦੇ ਐਸਪੀ ਸ਼ਰੁਤ ਕੀਰਤੀ ਸੋਮਵੰਸੀ ਨੇ ਵੀ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ।

ਅੰਤਿਮ ਸੰਸਕਾਰ ਦੇ ਪ੍ਰਬੰਧਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ। ਕਲੈਕਟਰ ਦਮੋਹ ਨੇ ਭਾਰੀ ਹਿਰਦੇ ਨਾਲ ਇਸ ਦਰਦਨਾਕ ਹਾਦਸੇ ਬਾਰੇ ਹਾਜ਼ਰ ਡਾਕਟਰੀ ਕਰਮਚਾਰੀਆਂ ਨੂੰ ਕਿਹਾ ਕਿ ਇਸ ਤੋਂ ਅੱਗੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਜੋ ਵੀ ਡਰਾਈਵਰ ਨਸ਼ੇ ਦੀ ਹਾਲਤ 'ਚ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Rakesh

Content Editor

Related News