ਲਸ਼ਕਰ-ਏ-ਤਾਇਬਾ ਦੇ 2 ਅੱਤਵਾਦੀਆਂ ਦੀ ਸੜਕ ਹਾਦਸੇ ''ਚ ਮੌਤ
Monday, Feb 12, 2018 - 09:56 PM (IST)
ਸ਼੍ਰੀਨਗਰ—ਉੱਤਰ ਕਸ਼ਮੀਰ 'ਚ ਪੁਲਸ ਹੱਥੇ ਚੜ੍ਹਨ ਦੇ ਡਰ ਤੋਂ ਭੱਜ ਰਹੇ 2 ਅੱਤਵਾਦੀਆਂ ਦੀ ਅੱਜ ਹਾਦਸੇ ਦੌਰਾਨ ਮੌਤ ਹੋ ਗਈ। ਉਤਰ ਕਸ਼ਮੀਰ 'ਚ ਬਾਰਾਮੂਲਾ ਜ਼ਿਲਾ ਦੇ ਹਰਪੁਰਾ ਸੋਪੋਰ ਇਲਾਕੇ 'ਚ ਫੜ੍ਹੇ ਜਾਣ ਦੇ ਡਰ ਅਤੇ ਪੁਲਸ ਤੋਂ ਬਚਣ ਲਈ ਮੋਟਰਸਾਈਕਲ 'ਤੇ ਤੇਜ਼ੀ ਨਾਲ ਜਾ ਰਹੇ 2 ਅੱਤਵਾਦੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੋਵੇ ਅੱਤਵਾਦੀ ਲਸ਼ਕਰ-ਏ-ਤਾਇਬਾ ਦੇ ਦੱਸੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਦੋਵਾਂ 'ਚੋਂ ਇਕ ਅੱਤਵਾਦੀ ਬਾਰਾਮੂਲਾ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਪਾਕਿਸਤਾਨ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੋਵਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਬਾਰਾਮੂਲਾ ਦੇ ਸੋਪੋਰ ਹਰਪੁਰਾ 'ਚ ਪੁਲਸ ਤੋਂ ਬਚਣ ਲਈ 2 ਅੱਤਵਾਦੀ ਮੋਟਰਸਾਈਕਲ 'ਤੇ ਭੱਜ ਰਹੇ ਸਨ। ਸੜਕ 'ਤੇ ਬਰਫ ਪਈ ਹੋਣ ਕਾਰਨ ਅੱਤਵਾਦੀਆਂ ਦਾ ਮੋਟਰਸਾਈਕਲ ਸੜਕ 'ਤੇ ਫਿਸਲ ਗਿਆ ਅਤੇ ਦੂਰ ਤਕ ਉਨ੍ਹਾਂ ਨੂੰ ਘੜੀਸਦਾ ਲੈ ਗਿਆ, ਜਿਸ ਦੌਰਾਨ ਦੋਵੇਂ ਅੱਤਵਾਦੀ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਅੱਤਵਾਦੀਆਂ 'ਚੋਂ ਇਕ ਸਥਾਨਕ ਨਿਵਾਸੀ ਸੀ, ਜਦਕਿ ਦੂਜਾ ਪਾਕਿਸਤਾਨ ਦਾ ਰਹਿਣ ਵਾਲਾ ਸੀ।
