ਬਰਫਬਾਰੀ ਤੋਂ ਪਹਿਲਾਂ ਕਸ਼ਮੀਰ 'ਚ ਹੋ ਸਕਦੇ ਹਨ 4 ਵੱਡੇ ਅੱਤਵਾਦੀ ਹਮਲੇ

Wednesday, Jul 26, 2017 - 12:45 PM (IST)

ਨਵੀਂ ਦਿੱਲੀ— ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਕਸ਼ਮੀਰ 'ਚ ਬਰਫਬਾਰੀ ਤੋਂ ਪਹਿਲਾ 4 ਵੱਡੇ ਅੱਤਵਾਦੀ ਹਮਲੇ ਹੋ ਸਕਦੇ ਹਨ। ਇਸ ਦੀ ਪੁਸ਼ਟੀ ਲਸ਼ਕਰ-ਏ-ਤੋਇਬਾ ਦੇ ਕੋ-ਕਮਾਂਡਰ ਅਤੇ ਸੰਗਠਨ 'ਚ ਹਾਫਿਜ ਦੇ ਬਰਾਬਰ ਦਾ ਦਰਜਾ ਹਾਸਲ ਕਰਨ ਵਾਲੇ ਮੌਲਾਨਾ ਆਮਿਰ ਹਮਜਾ ਦੇ ਭਾਰਤ 'ਚ ਨਾਰਥ-ਇਸਟ ਪਲਾਨ ਨਾਲ ਵੀ ਹੋ ਸਕਦੀ ਹੈ, ਜਿਸ 'ਚ ਉਨ੍ਹਾਂ ਨੇ ਸ਼੍ਰੀਨਗਰ ਨੂੰ ਅੱਤਵਾਦੀ ਵਾਰਦਾਤਾਂ ਤੋਂ ਡਰਾਉਣ ਦੀ ਗੱਲ ਇਕ ਵੀਡੀਓ 'ਚ ਕਹੀ ਹੈ। ਵੀਡੀਓ 'ਚ ਆਮਿਰ ਹਮਜਾ ਨੇ ਭੂਟਾਨ, ਸਿੱਕਮ, ਡੋਲਕਮ ਅਤੇ ਸ਼੍ਰੀਨਗਰ 'ਚ ਲੜਾਈ ਦੀ ਗੱਲ ਕੀਤੀ ਹੈ। ਇਹ ਭਾਰਤੀ ਖੁਫੀਆ ਏਸੰਜੀਆਂ ਅਨੁਸਾਰ ਲਸ਼ਕਰ-ਏ-ਤੋਇਬਾ ਬਰਫਬਾਰੀ ਤੋਂ ਪਹਿਲਾਂ ਇਹ ਹਮਲਾ ਕਰ ਸਕਦਾ ਹੈ। ਖੁਫੀਆਂ ਏਜੰਸੀਆਂ ਅਨੁਸਾਰ ਜਦੋਂ ਸਰਦੀ ਮੌਸਮ ਦੀ ਸ਼ੁਰੂਆਤ ਹੋਣ ਨੂੰ ਹੁੰਦੀ ਹੈ, ਉਸ ਸਮੇਂ ਅੱਤਵਾਦੀ ਗੁੱਟਾਂ ਦੀ ਘੁਸਪੈਠ ਦੀ ਕੋਸ਼ਿਸ਼ਾਂ ਆਮ ਤੌਰ 'ਤੇ ਵੱਧ ਜਾਂਦੀ ਹੈ।
ਵੱਡੇ ਅੱਤਵਾਦੀ ਹਮਲਿਆਂ ਦੀ ਕਰ ਰਹੇ ਸਾਜਿਸ਼
ਇਸ ਤੋਂ ਪਹਿਲਾਂ ਸ਼੍ਰੀਨਗਰ 'ਚ ਲਸ਼ਕਰ ਅਤੇ ਹਿਜਬੁਲ ਮੁਜਾਹੀਦੀਨ ਦੇ ਫੜੇ ਗਏ 5 ਅੱਤਵਾਦੀਆਂ ਨਾਲ ਵੀ ਇਸ ਗੱਲ ਦੀ ਪੁਖਤਾ ਜਾਣਕਾਰੀ ਦਿੱਤੀ ਹੈ ਕਿ ਲਸ਼ਕਰ ਅਤੇ ਹਿਜਬੁਲ ਮੁਜਾਹੀਦੀਨ ਕਸ਼ਮੀਰ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਫੜੇ ਗਏ ਅੱਤਵਾਦੀ ਲਸ਼ਕਰ 'ਚ ਜ਼ਿਲਾ ਪੁਲਵਾਮਾ ਦੇ ਰਹਿਣ ਵਾਲਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਪੰਜ ਅੱਤਵਾਦੀ ਬੀਤੇ ਵੀਰਵਾਰ ਦੀ ਰਾਤ ਲੱਗਭਗ 2 ਕਿਲੋਮੀਟਰ ਦੂਰ ਟੰਗਪੋਰਾ ਇਲਾਕੇ 'ਚ ਫੜੇ ਗਏ ਹਨ। ਹਾਲਾਂਕਿ ਇਸ ਸੰਬੰਧ 'ਚ ਪੁਲਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਅੱਤਵਾਦੀਆਂ ਦੀ ਪਛਾਣ ਮਸਤਾਨ ਸਭਾ, ਇਸ਼ਫਾਕ ਅਹਿਮਦ ਡਾਰ, ਆਰਿਫ ਅਹਿਮਦ ਡਾਰ, ਮਸਰਤ ਅਹਿਮਦ ਡਾਰ ਅਤੇ ਨਿਸਾਰ ਅਹਿਮਦ ਲੋਨ ਦੇ ਰੂਪ 'ਚ ਹੋਈ ਹੈ। ਇਸ਼ਫਾਕ ਜ਼ਿਲਾ ਪੁਲਵਾਮਾ ਦੇ ਕਾਕਪੋਰਾ ਦਾ ਰਹਿਣ ਵਾਲਾ ਹੈ। ਜਦੋਂਕਿ ਨਿਸਾਰ ਰਤਨੀਪੋਰਾ ਪੁਲਵਾਮਾ ਦੀ ਰਹਿਣ ਵਾਲਾ। ਬਾਕੀ ਦੇ ਤਿੰਨਾਂ ਲਾਗੂਰਾ ਪੁਲਵਾਮਾ ਦੇ ਹਨ।
ਬਰਫਬਾਰੀ ਦਾ ਫਾਇਦਾ ਚੁੱਕਦੇ ਹਨ ਅੱਤਵਾਦੀ
ਭਾਰਤ-ਪਾਕਿ ਅੰਤਰਰਾਸ਼ਟਰੀ ਸੀਮਾ ਅਤੇ ਕੰਟਰੋਲ ਲਾਈਨ ਰੇਖਾ 'ਤੇ 12 ਫੁੱਟ ਉੱਚੀ ਅਤੇ 7 ਫੁੱਟ ਚੌੜੀ ਜੁੜਵਾ ਬਾੜ ਕੰਡੀਲੀ ਤਾਰ ਲਗਾਈ ਗਈ ਹੈ, ਜੋ ਇਕ ਦੂਜੇ ਦੇ ਸਮਾਨ ਹੈ। ਦੋਵਾਂ ਵਿਚਕਾਰ 8 ਫੁੱਟ ਦਾ ਫਰਕ ਹੈ ਪਰ ਭਾਰੀ ਬਰਫਬਾਰੀ ਦੌਰਾਨ ਇਸ ਰੇਖਾ ਦਾ ਅੰਦਾਜ਼ਾ ਨਹੀਂ ਲੱਗਦਾ। ਭਾਰੀ ਬਰਫਬਾਰੀ ਦੌਰਾਨ ਕਈ ਕਿਲੋਮੀਟਰ ਤੱਕ ਹਰ ਸਾਲ ਕਰੋੜਾਂ ਦੀ ਵਾੜ ਦਾ ਨੁਕਸਾਨ ਹੁੰਦਾ ਹੈ, ਜਿਸ ਗੱਲ ਫਾਇਦਾ ਅੱਤਵਾਦੀ ਚੁੱਕਦੇ ਹਨ। ਜਦੋਂ ਬਰਫ ਪਿਘਲਦੀ ਹੈ ਤਾਂ ਘੁਸਪੈਠ ਦਾ ਖਤਰਾ ਵੱਧਣ ਨਾਲ ਚੁਣੌਤੀਆਂ ਵੀ ਵਧ ਜਾਂਦੀਆਂ ਹਨ।
ਲੋਕਲ ਲੋਕਾਂ ਅਤੇ ਸਲਿੱਪਰ ਸੈਲ ਦੀ ਮਦਦ

ਖੁਫੀਆ ਸੂਤਰਾਂ ਅਨੁਸਾਰ ਅੱਤਵਾਦੀ ਸੰਗਠਨ ਪੰਜਾਬ 'ਚ ਅੰਤਰਰਾਸ਼ਟਰੀ ਸੀਮਾ ਨਾਲ ਲਗਦੇ ਪਿੰਡਾਂ 'ਚ ਆਪਣੇ ਸਲਿੱਪਰ ਸੈਲਸ ਦੀ ਮਦਦ ਅੱਤਵਾਦੀਆਂ ਤੱਕ ਹਥਿਆਰ ਪਹੁੰਚਣ ਲਈ ਲੈ ਰਹੇ ਹਨ, ਨਾਲ ਹੀ ਜਿਨ੍ਹਾਂ ਹਮਲਿਆਂ ਦੀ ਸ਼ੱਕ ਜਤਾਈ ਜਾ ਰਹੀ ਹੈ, ਉਨ੍ਹਾਂ 'ਚ ਸਲਿੱਪਰ ਸੈਲਸ ਅਤੇ ਕਸ਼ਮੀਰ ਲੋਕਾਂ ਦੀ ਮਦਦ ਲਈ ਜਾ ਰਹੀ ਹੈ।

 


Related News